ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਦਮਦਾਰ ਟੀਜ਼ਰ ਰਿਲੀਜ਼
ਦੇਵ ਖਰੌੜ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਿੱਟੀ ਦੇ ਪੁੱਤ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਟੀਜ਼ਰ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਤਾਂ ਲੱਗ ਗਿਆ ਹੈ ਕਿ ਫ਼ਿਲਮ ‘ਚ ਦੇਵ ਖਰੌੜ ਦਾ ਕਿਰਦਾਰ ਰੌਅਬ ਦਾਬੇ ਵਾਲਾ ਰਹੇਗਾ । ਫ਼ਿਲਮ ਦੀ ਮੁੱਖ ਭੂਮਿਕਾ ‘ਚ ਦੇਵ ਖਰੌੜ ਤੇ ਸ਼ਰਨ ਕੌਰ ਵਿਖਾਈ ਦੇਣਗੇ ।

ਇਸ ਤੋਂ ਇਲਾਵਾ ਅਦਾਕਾਰਾ ਅਨੀਤਾ ਮੀਤ, ਮਹਾਬੀਰ ਭੁੱਲਰ, ਆਸ਼ੀਸ਼ ਦੁੱਗਲ, ਪ੍ਰਦੀਪ ਚੀਮਾ, ਹਰਿੰਦਰ ਭੁੱਲਰ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੇਵ ਖਰੌੜ ‘ਸਰਪੰਚ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ।

ਦੇਵ ਖਰੌੜ ਦਾ ਵਰਕ ਫ੍ਰੰਟ
ਦੇਵ ਖਰੌੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
_d2c56ab3d8fff85ca79c4d6d6b3fb711_1280X720.webp)
ਉਨ੍ਹਾਂ ਦੀਆਂ ਬਲੈਕੀਆ, ਰੁਪਿੰਦਰ ਗਾਂਧੀ, ਡੀਐੱਸਪੀ ਦੇਵ ਸਣੇ ਕਈ ਬਿਹਤਰੀਨ ਫ਼ਿਲਮਾਂ ਹਨ। ਜੋ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਸਨ। ਦਰਸ਼ਕ ਹੁਣ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਜੋ ਕਿ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।