ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ ਜਾਰੀ, ਜ਼ਮੀਨਾਂ ਤੇ ਜ਼ਮੀਰ ਦਾ ਟ੍ਰੇਲਰ ‘ਚ ਜ਼ਿਕਰ

ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ। ਦੇਵ ਖਰੌੜ ਦੀ ਇਸ ਫ਼ਿਲਮ ‘ਚ ਦੇਵ ਖਰੌੜ ਦਾ ਦਮਦਾਰ ਕਿਰਦਾਰ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਸ਼ਰਨ ਕੌਰ, ਵਿਕਰਮਜੀਤ ਵਿਰਕ, ਅਨੀਤਾ ਮੀਤ, ਸੁੱਖ ਦੰਦੀਵਾਲ, ਰਵਨੀਤ ਕੌਰ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

By  Shaminder Kaur Kaler September 8th 2026 03:23 PM

ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ। ਦੇਵ ਖਰੌੜ ਦੀ ਇਸ ਫ਼ਿਲਮ ‘ਚ ਦੇਵ ਖਰੌੜ ਦਾ ਦਮਦਾਰ ਕਿਰਦਾਰ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਸ਼ਰਨ ਕੌਰ, ਵਿਕਰਮਜੀਤ ਵਿਰਕ, ਅਨੀਤਾ ਮੀਤ, ਸੁੱਖ ਦੰਦੀਵਾਲ, ਰਵਨੀਤ ਕੌਰ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਦੇ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਦੇਵ ਖਰੌੜ ਜ਼ਮੀਨ ਦੇ ਲਈ ਲੜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਜ਼ਮੀਨ ਦੀ ਖਾਤਿਰ ਕਈ ਕਈ ਦਹਾਕਿਆਂ ਤੱਕ ਪਰਿਵਾਰਾਂ ਦੀਆਂ ਆਪਸੀ ਦੁਸ਼ਮਣੀਆਂ ਚੱਲਦੀਆਂ ਰਹਿੰਦੀਆਂ ਹਨ।


ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਹੁਣ ਫੈਨਸ ਦੇ ਵੱਲੋਂ ਫ਼ਿਲਮ ਦੇ ਰਿਲੀਜ਼ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਫ਼ਿਲਮ ਇਸੇ ਮਹੀਨੇ ਅਠਾਰਾਂ ਸਤੰਬਰ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਵ ਖਰੌੜ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੇ ਹਨ ।


ਜਿਸ ‘ਚ ਬਲੈਕੀਆ, ਰੁਪਿੰਦਰ ਗਾਂਧੀ, ਡੀਐੱਸਪੀ ਦੇਵ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ ਹਨ ਤੇ ਅਜਿਹੇ ਦਮਦਾਰ ਕਿਰਦਾਰਾਂ ਦੇ ਲਈ ਉਹ ਜਾਣੇ ਜਾਂਦੇ ਹਨ। ਦੇਵ ਖਰੌੜ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸਰਪੰਚ’ ਵੀ ਆਈ ਸੀ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।  


Related Post

ਹਸ਼ਨੀਨ ਚੌਹਾਨ ਦੀ ਫ਼ਿਲਮ ‘ਪਟਾਕਾ ਗੁੱਡੀਆਂ’ ਦੀ ਰਿਲੀਜ਼ ਡੇਟ ਦਾ ਐਲਾਨ, ਦੋ ਜੁੜਵਾ ਭੈਣਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ
ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦੀ ਰਿਲੀਜ਼ ਡੇਟ ਜਾਰੀ, ਕੁੜੀਆਂ ਦੀ ਹਿੰਮਤ ਤੇ ਦਲੇਰੀ ਨੂੰ ਦਰਸਾਉਂਦੀ ਹੈ ਫ਼ਿਲਮ, ਵੇਖੋ ਫ਼ਿਲਮ ਦਾ ਟੀਜ਼ਰ
ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ ਸਣੇ ਸਿੰਘ ਵਰਸਿਜ਼ ਕੌਰ-2 ਦੇ ਕਲਾਕਾਰਾਂ ਦੀ ਮਸਤੀ, ਵੀਡੀਓ ਹੋ ਰਿਹਾ ਵਾਇਰਲ
ਜਸਬੀਰ ਜੱਸੀ ਨੇ ਸਿਦਕ ਗਿੱਲ ਤੇ ਟੀਮ ਨੂੰ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਲਈ ਦਿੱਤੀ ਵਧਾਈ
ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਦਿੱਸਿਆ ਅੰਗਰੇਜ਼ੀ ਬੋਲਣ ਦਾ ਕ੍ਰੇਜ਼
ਹਰਭਜਨ ਮਾਨ ਦੀ ਧੀ ਸਾਹਰ ਮਾਨ ਦੀ ਫ਼ਿਲਮ ‘ਖੇਮੋ’ ਦਾ ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲ ‘ਚ ਹੋਵੇਗਾ ਪ੍ਰੀਮੀਅਰ, ਹਰਭਜਨ ਮਾਨ ਨੇ ਸਾਂਝੀ ਕੀਤੀ ਖੁਸ਼ਖ਼ਬਰੀ

© Copyright Galactic Television & Communications Pvt. Ltd. 2026. All rights reserved.