ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਜੁਦਾ’ ਦਾ ਟ੍ਰੇਲਰ ਰਿਲੀਜ਼, ਫੈਨਸ ਨੂੰ ਪਸੰਦ ਆਈ ਦੋਵਾਂ ਦੀ ਜੋੜੀ
ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਜੁਦਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਇਨ੍ਹਾਂ ਦੋਵਾਂ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ‘ਚ ਦੋਵਾਂ ਦੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਕਿਸੇ ਦੇ ਨਾਲ ਸੱਚਾ ਪਿਆਰ ਹੋ ਜਾਂਦਾ ਹੈ ਤਾਂ ਫਿਰ ਦਿਲ ਉਸੇ ਦੀਆਂ ਯਾਦਾਂ ‘ਚ ਗੁਆਚਿਆ ਰਹਿੰਦਾ ਹੈ।ਫਿਰ ਜਦੋਂ ਪਿਆਰ ਹਾਸਲ ਨਹੀਂ ਹੁੰਦਾ ਤਾਂ ਉਸ ਦੀ ਜੁਦਾਈ ‘ਚ ਆਪਣੇ ਆਪ ਨੂੰ ਕੀ-ਕੀ ਤਸੀਹੇ ਦਿੰਦਾ ਹੈ।
ਗੁਲਾਬ ਸਿੱਧੂ (Gulab Sidhu) ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਜੁਦਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਇਨ੍ਹਾਂ ਦੋਵਾਂ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ‘ਚ ਦੋਵਾਂ ਦੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਕਿਸੇ ਦੇ ਨਾਲ ਸੱਚਾ ਪਿਆਰ ਹੋ ਜਾਂਦਾ ਹੈ ਤਾਂ ਫਿਰ ਦਿਲ ਉਸੇ ਦੀਆਂ ਯਾਦਾਂ ‘ਚ ਗੁਆਚਿਆ ਰਹਿੰਦਾ ਹੈ।ਫਿਰ ਜਦੋਂ ਪਿਆਰ ਹਾਸਲ ਨਹੀਂ ਹੁੰਦਾ ਤਾਂ ਉਸ ਦੀ ਜੁਦਾਈ ‘ਚ ਆਪਣੇ ਆਪ ਨੂੰ ਕੀ-ਕੀ ਤਸੀਹੇ ਦਿੰਦਾ ਹੈ।

ਇਹੀ ਕੁਝ ਇਸ ਫ਼ਿਲਮ ਦੇ ਟ੍ਰੇਲਰ ‘ਚ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਕਹਾਣੀ ਗਿੱਲ ਰੌਂਤਾ ਦੇ ਵੱਲੋਂ ਲਿਖੀ ਗਈ ਹੈ ਅਤੇ ਫ਼ਿਲਮ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਫ਼ਿਲਮ ਨੂੰ ਨਰਿੰਦਰ ਸਿੰਘ ਰਾਠੌਰ, ਭਾਰਤੀ ਪ੍ਰਾਸ਼ਰ ਅਤੇ ਹਰਦੀਪ ਮੀਨ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਇਹ ਫ਼ਿਲਮ 21 ਅਗਸਤ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਗੁਲਾਬ ਸਿੱਧੂ ਇਸ ਫ਼ਿਲਮ ਦੇ ਰਾਹੀਂ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰ ਰਹੇ ਹਨ । ਜਦੋਂਕਿ ਜੈਸਮੀਨ ਭਸੀਨ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।ਇਸ ਫ਼ਿਲਮ ‘ਚ ਹੋਰ ਵੀ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।