ਹਰਭਜਨ ਮਾਨ ਦੀ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦਾ ਟ੍ਰੇਲਰ ਰਿਲੀਜ਼, ਹਰਭਜਨ ਮਾਨ ਤੇ ਅਵਕਾਸ਼ ਮਾਨ ਦੀ ਜੋੜੀ ਨੇ ਜਿੱਤੇ ਦਿਲ

ਹਰਭਜਨ ਮਾਨ ਤੇ ਅਵਕਾਸ਼ ਮਾਨ ਦੀ ਫ਼ਿਲਮ ‘ਇਹ ਦਿਨ ਰੋਜ਼ ਨੀਂ ਆਉਣੇ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ। ਜਿਸ ‘ਚ ਹਰਭਜਨ ਮਾਨ ਇੱਕ ਕੰਪਨੀ ਦੇ ਮਾਲਕ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ । ਜਦੋਂਕਿ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਸੰਘਰਸ਼ ਕਰ ਰਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਫ਼ਿਲਮ ‘ਚ ਡਰਾਮਾ, ਇਮੋਸ਼ਨ, ਐਕਸ਼ਨ ਅਤੇ ਰੋਮਾਂਸ ਸਭ ਕੁਝ ਵੇਖਣ ਨੂੰ ਮਿਲੇਗਾ ।

By  Shaminder Kaur Kaler September 24th 2026 06:02 PM

ਹਰਭਜਨ ਮਾਨ ਤੇ ਅਵਕਾਸ਼ ਮਾਨ ਦੀ ਫ਼ਿਲਮ ‘ਇਹ ਦਿਨ ਰੋਜ਼ ਨੀਂ ਆਉਣੇ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ। ਜਿਸ ‘ਚ ਹਰਭਜਨ ਮਾਨ ਇੱਕ ਕੰਪਨੀ ਦੇ ਮਾਲਕ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ । ਜਦੋਂਕਿ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਸੰਘਰਸ਼ ਕਰ ਰਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਫ਼ਿਲਮ ‘ਚ ਡਰਾਮਾ, ਇਮੋਸ਼ਨ, ਐਕਸ਼ਨ ਅਤੇ ਰੋਮਾਂਸ ਸਭ ਕੁਝ ਵੇਖਣ ਨੂੰ ਮਿਲੇਗਾ ।

ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ ਅਤੇ ਇਹ ਫ਼ਿਲਮ ਨੌ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਹਰਭਜਨ ਮਾਨ ਦੇ ਪੁੱਤਰ ਨੂੰ ਪਹਿਲੀ ਵਾਰ ਦਰਸ਼ਕ ਅਦਾਕਾਰੀ ਕਰਦੇ ਹੋਏ ਵੇਖਣਗੇ। ਫ਼ਿਲਮ ‘ਚ ਨਿਰਮਲ ਰਿਸ਼ੀ ਸਣੇ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ।

ਇਸ ਤੋਂ ਪਹਿਲਾਂ ਫ਼ਿਲਮ ਦਾ ਟੈੁਲਰ ਹਰਭਜਨ ਮਾਨ ਦੇ ਪਿੰਡ ਖੇਮੂਆਣਾ ‘ਚ ਰਿਲੀਜ਼ ਕੀਤਾ ਗਿਆ ਹੈ। ਜਿਸ ‘ਚ ਵੱਡੀ ਗਿਣਤੀ ‘ਚ ਫੈਨਸ ਵੀ ਪਹੁੰਚੇ ਹੋਏ ਸਨ।ਹਰਭਜਨ ਮਾਨ ਨੇ ਸਭ ਨੂੰ ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ‘ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ ਅਤੇ ਪਿੰਡ ‘ਚ ਇੱਕ ਵੱਡੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।  

© Copyright Galactic Television & Communications Pvt. Ltd. 2026. All rights reserved.