ਹਾਰਡੀ ਸੰਧੂ ਦੀ ਪਤਨੀ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਹਾਰਡੀ ਸੰਧੂ, ਉਨ੍ਹਾਂ ਦਾ ਬੇਟਾ ਤੇ ਪਤਨੀ ਨਜ਼ਰ ਆ ਰਹੇ ਹਨ।ਇਹ ਤਸਵੀਰਾਂ ਜ਼ੀਨਤ ਸਿੱਧੂ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਹਨ।

By  Shaminder Kaur Kaler October 23rd 2026 06:00 PM

ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਹਾਰਡੀ ਸੰਧੂ, ਉਨ੍ਹਾਂ ਦਾ ਬੇਟਾ ਤੇ ਪਤਨੀ ਨਜ਼ਰ ਆ ਰਹੇ ਹਨ।ਇਹ ਤਸਵੀਰਾਂ ਜ਼ੀਨਤ ਸਿੱਧੂ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ। ਹਾਰਡੀ ਸੰਧੂ ਨੇ ਇਸ ਤੋਂ ਪਹਿਲਾਂ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ 


ਹਾਰਡੀ ਸੰਧੂ ਦਾ ਵਰਕ ਫ੍ਰੰਟ 

ਹਾਰਡੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।


ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟਰ ਕੀਤੀ ਸੀ ਪਰ ਕ੍ਰਿਕੇਟ ਦੀ ਪ੍ਰੈਕਟਿਸ ਦੇ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਿਸੇ ਹੋਰ ਖੇਤਰ ‘ਚ ਕਰੀਅਰ ਬਨਾਉਣ ਦੇ ਲਈ ਕਿਹਾ ਅਤੇ ਇਸ ਤੋਂ ਬਾਅਦ ਹਾਰਡੀ ਸੰਧੂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਹੁਣ ਤੱਕ ਉਹ ਗਾਇਕੀ ‘ਚ ਸਰਗਰਮ ਹਨ। 

© Copyright Galactic Television & Communications Pvt. Ltd. 2026. All rights reserved.