ਅਦਾਕਾਰ ਜੈ ਰੰਧਾਵਾ ਨੇ ਫ਼ਿਲਮ ‘ਇਸ਼ਕਨਾਮਾ’ ਦਾ ਬੀਟੀਐੱਸ ਵੀਡੀਓ ਕੀਤਾ ਸਾਂਝਾ
ਅਦਾਕਾਰ ਜੈ ਰੰਧਾਵਾ ਨੇ ਫ਼ਿਲਮ ‘ਇਸ਼ਕਨਾਮਾ’ ਦਾ ਇੱਕ ਬੀਟੀਐੱਸ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਇੱਕ ਸੀਨ ਨੂੰ ਕਰਨ ਦੇ ਲਈ ਕਿੰਨੀ ਮਿਹਨਤ ਕੀਤੀ ਹੈ ਅਤੇ ਜਦੋਂ ਇਹ ਸੀਨ ਨਿਕਲ ਕੇ ਸਾਹਮਣੇ ਆਇਆ ਤਾਂ ਅਦਾਕਾਰ ਦੀ ਅਦਾਕਾਰੀ ਤੇ ਟੀਮ ਦੀ ਮਿਹਨਤ ਨੂੰ ਹਰ ਕਿਸੇ ਨੇ ਸਲਾਮ ਕੀਤਾ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈ ਰੰਧਾਵਾ ਦੇ ਨਾਲ ਜਦੋਂ ਕੁੱਟਮਾਰ ਹੁੰਦੀ ਹੈ ਤਾਂ ਉਸ ਦੇ ਮੂੰਹ ਤੇ ਬਹੁਤ ਜ਼ੋਰ ਦੇ ਨਾਲ ਪਾਣੀ ਸੁੱਟਿਆ ਜਾਂਦਾ ਹੈ।ਜਦੋਂ ਇਸ ਸੀਨ ਦਾ ਫਾਈਨਲ ਸਾਹਮਣੇ ਆਉਂਦਾ ਹੈ ਤਾਂ ਉਹ ਕਮਾਲ ਦਾ ਹੁੰਦਾ ਹੈ। ਇਸ ਸੀਨ ਨੂੰ ਬਨਾਉਣ ਦੇ ਲਈ ਟੀਮ ਦੇ ਵੱਲੋਂ ਕੀਤੀ ਮਿਹਨਤ ਦੀ ਵੀ ਜੈ ਰੰਧਾਵਾ ਨੇ ਤਾਰੀਫ ਕੀਤੀ ਹੈ।

ਜੈ ਰੰਧਾਵਾ ਦਾ ਵਰਕ ਫ੍ਰੰਟ
ਜੈ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ‘ਇਸ਼ਕਨਾਮਾ’ ਫ਼ਿਲਮ ਨੂੰ ਲੈ ਕੇ ਚਰਚਾ ‘ਚ ਰਹੇ ਹਨ ਤੇ ਇਸ ਫ਼ਿਲਮ ਦਾ ਹਰ ਸਟੰਟ ਸੀਨ ਉਨ੍ਹਾਂ ਨੇ ਖੁਦ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਸੱਟ ਵੀ ਲੱਗ ਗਈ ਸੀ । ਇਸ ਤੋਂ ਇਲਾਵਾ ਉਹ ਆਪਣੀ ਪਹਿਲੀ ਫ਼ਿਲਮ ‘ਸ਼ੂਟਰ’ ਦੇ ਨਾਲ ਹੀ ਚਰਚਾ ‘ਚ ਆ ਗਏ ਸਨ ।