‘ਜਰਸੀ ਬੁਆਏ’ ਦਾ ISAFF ‘ਚ 26 ਸਤੰਬਰ ਨੂੰ ਹੋਵੇਗਾ ਹੋਵੇਗਾ ਪ੍ਰੀਮੀਅਰ, ਸਿੱਖ ਮੁੰਡੇ ਦੀ ਪਛਾਣ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ

ਸਿੱਖ ਮੁੰਡੇ ਦੀ ਪਛਾਣ ਨੂੰ ਬਿਆਨ ਕਰਦੀ ਫ਼ਿਲਮ ‘ਜਰਸੀ ਬੁਆਏ’ ਪ੍ਰੀਮੀਅਰ ਇੰਟਰਨੈਸ਼ਨਲ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ‘ਚ ਛੱਬੀ ਸਤੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ। ਕੈਨੇਡਾ ਦੇ ਸਰੀ ਗਿਲਡਫੋਰਡ ‘ਚ ਦੁਪਹਿਰ 2 ਵਜੇ ਇਸ ਫ਼ਿਲਮ ਦਾ ਪ੍ਰੀਮੀਅਰ ਹੋਵੇਗਾ।‘ਜਰਸੀ ਬੁਆਏ’ ਫ਼ਿਲਮ ਇੱਕ ਅਜਿਹੇ ਸਿੱਖ ਮੁੰਡੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜੋ ਕਿ 9/11 ਦੇ ਹਮਲੇ ਤੋਂ ਬਾਅਦ ਆਪਣੀ ਪਛਾਣ ਦੇ ਲਈ ਜੂਝਦਾ ਹੈ।

By  Shaminder Kaur Kaler September 10th 2026 09:27 AM

ਸਿੱਖ ਮੁੰਡੇ ਦੀ ਪਛਾਣ ਨੂੰ ਬਿਆਨ ਕਰਦੀ ਫ਼ਿਲਮ ‘ਜਰਸੀ ਬੁਆਏ’ ਪ੍ਰੀਮੀਅਰ ਇੰਟਰਨੈਸ਼ਨਲ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ‘ਚ ਛੱਬੀ ਸਤੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ। ਕੈਨੇਡਾ ਦੇ ਸਰੀ ਗਿਲਡਫੋਰਡ ‘ਚ ਦੁਪਹਿਰ 2 ਵਜੇ ਇਸ ਫ਼ਿਲਮ ਦਾ ਪ੍ਰੀਮੀਅਰ ਹੋਵੇਗਾ।‘ਜਰਸੀ ਬੁਆਏ’ ਫ਼ਿਲਮ ਇੱਕ ਅਜਿਹੇ ਸਿੱਖ ਮੁੰਡੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜੋ ਕਿ 9/11 ਦੇ ਹਮਲੇ ਤੋਂ ਬਾਅਦ ਆਪਣੀ ਪਛਾਣ ਦੇ ਲਈ ਜੂਝਦਾ ਹੈ।

ਫ਼ਿਲਮ ‘ਚ ਰਿਆਨ ਸਿੰਘ ਸਾਹਨੀ ਤੇ ਜੌਰਡਨ ਸਿੰਘ ਸਾਹਨੀ ਇਸ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਰਨੀਤ ਅਕੀਲਾ, ਸਾਰਾ ਗ੍ਰੇਸੀਆ, ਗ੍ਰੇਸ ਗਰੇਵਾਲ, ਅਮਿਤ, ਸੁਰਜਨ ਲਾਇਲ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । 

ਸੈਨ ਫ੍ਰਾਂਸਿਸਕੋ ‘ਚ ਵੀ ਹੋ ਚੁੱਕਿਆ ਪ੍ਰੀਮੀਅਰ 

ਦੱਸ ਦਈਏ ਕਿ ‘ਜਰਸੀ ਬੁਆਏ’ ਦਾ ਪ੍ਰੀਮੀਅਰ ਇਸ ਸਾਲ ਦੀ ਸ਼ੁਰੂਆਤ ਸੈਨ ਫ੍ਰਾਂਸਿਸਕੋ ‘ਚ ਵੀ ਹੋ ਚੁੱਕਿਆ ਹੈ। ਇਸ ਤੋਂ ਬਾਅਦ ਮੈਲਬੋਰਨ ‘ਚ ਵੀ ਸਕ੍ਰੀਨਿੰਗ ਹੋਈ ਹੈ ਥੇ ਹੁਣ ਕੈਨੇਡਾ ‘ਚ ਇਸ ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਜਰਸਕਰਨ ਸਿੰਘ ਵੱਲੋਂ ਲਿਖੀ ਗਈ ਹੈ ਤੇ ਨਿਰਮਾਤਾ ਤੇ ਨਿਰਦੇਸ਼ਕ ਵੀ ਜਸਕਰਨ ਸਿੰਘ ਹੀ ਹਨ। ਤੁਸੀਂ ਵੀ ਇਸ ਫ਼ਿਲਮ ਦੇ ਪ੍ਰੀਮੀਅਰ ‘ਤੇ ਜਾਣਾ ਚਾਹੁੰਦੇ ਹੋ ਅਤੇ ਵਿਦੇਸ਼ ‘ਚ ਹੋ ਤਾਂ ਇਸ ਫ਼ਿਲਮ ਦੇ ਪ੍ਰੀਮੀਅਰ ‘ਚ ਸ਼ਾਮਿਲ ਹੋ ਸਕਦੇ ਹੋ । 

© Copyright Galactic Television & Communications Pvt. Ltd. 2026. All rights reserved.