ਕਰਤਾਰ ਚੀਮਾ ਤੇ ਵਿਸ਼ਾਲ ਬਰਾੜ ਦੀ ਫ਼ਿਲਮ ‘ਚੱਕਵੇਂ’ ਦਾ ਦਮਦਾਰ ਟ੍ਰੇਲਰ ਰਿਲੀਜ਼, ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਬਿਆਨ ਕਰਦੀ ਹੈ ਫ਼ਿਲਮ

ਕਰਤਾਰ ਚੀਮਾ ਤੇ ਵਿਸ਼ਾਲ ਬਰਾੜ ਦੀ ਫ਼ਿਲਮ ‘ਚੱਕਵੇਂ’ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਰਿਸ਼ਤਿਆਂ ‘ਚ ਤਰੇੜਾਂ ਪੈਂਦੀਆਂ ਹਨ ਅਤੇ ਫਿਰ ਸ਼ੁਰੂ ਹੁੰਦਾ ਹੈ ਇੱਕ ਦੂਜੇ ਦੇ ਨਾਲ ਵੈਰ ਨਿਭਾਉਣ ਦਾ ਸਿਲਸਿਲਾ ।

By  Shaminder Kaur Kaler November 13th 2026 12:05 PM

ਕਰਤਾਰ ਚੀਮਾ ਤੇ ਵਿਸ਼ਾਲ ਬਰਾੜ ਦੀ ਫ਼ਿਲਮ ‘ਚੱਕਵੇਂ’ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਰਿਸ਼ਤਿਆਂ ‘ਚ ਤਰੇੜਾਂ ਪੈਂਦੀਆਂ ਹਨ ਅਤੇ ਫਿਰ ਸ਼ੁਰੂ ਹੁੰਦਾ ਹੈ ਇੱਕ ਦੂਜੇ ਦੇ ਨਾਲ ਵੈਰ ਨਿਭਾਉਣ ਦਾ ਸਿਲਸਿਲਾ ।


ਫ਼ਿਲਮ ‘ਚ ਰੋਮਾਂਸ, ਡਰਾਮਾ, ਐਕਸ਼ਨ ਸਭ ਕੁਝ ਵੇਖਣ ਨੂੰ ਮਿਲੇਗਾ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਕਰਤਾਰ ਚੀਮਾ, ਵਿਸ਼ਾਲ ਬਰਾੜ ਤੋਂ ਇਲਾਵਾ ਰਾਜ ਧਾਲੀਵਾਲ, ਬਲਵਿੰਦਰ ਧਾਲੀਵਾਲ, ਤਾਰਾਪਾਲ, ਰਾਵੀ ਕੌਰ ਬੱਲ, ਸੰਜੂ ਸੋਲੰਕੀ ਸਣੇ ਹੋਰ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । 


20 ਨਵੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ 

ਫ਼ਿਲਮ ‘ਚੱਕਵੇਂ’ ਵੀਹ ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਕਰਤਾਰ ਚੀਮਾ ਦੇ ਫੈਨਸ ਵੀ ਕਾਫੀ ਐਕਸਾਈਟਡ ਹਨ । ਕਿਉਂਕਿ ਇਸ ਫ਼ਿਲਮ ‘ਚ ਕਰਤਾਰ ਚੀਮਾ ਦਾ ਦਮਦਾਰ ਕਿਰਦਾਰ ਵੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਤਾਰ ਚੀਮਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਥਾਣਾ ਸਦਰ, ਸਿਕੰਦਰ-2 ਸਣੇ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ ।

© Copyright Galactic Television & Communications Pvt. Ltd. 2026. All rights reserved.