ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦਾ ਟ੍ਰੇਲਰ ਜਾਰੀ, ਕੁੜੀਆਂ ਦੇ ਹੌਸਲੇ ਤੇ ਹਿੰਮਤ ਨੂੰ ਦਰਸਾਉਂਦਾ ਹੈ ਟ੍ਰੇਲਰ
ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਕੁੜੀਆਂ ਦੇ ਹੌਸਲੇ ਤੇ ਹਿੰਮਤ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਕੁੜੀਆਂ ਆਪਣੀ ਆਈ ਤੇ ਆ ਜਾਣ ਤਾਂ ਹਰ ਮੰਜ਼ਿਲ ਨੂੰ ਹਾਸਲ ਕਰ ਲੈਂਦੀਆਂ ਨੇ । ਟ੍ਰੇਲਰ ‘ਚ ਕੁੜੀਆਂ ਪ੍ਰਤੀ ਸਮਾਜ ਦੀ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਟ੍ਰੇਲਰ ‘ਚ ਕੀਤੀ ਗਈ ਹੈ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸੰਨੀ ਸਿੰਘ ਤੇ ਨੀਰੂ ਬਾਜਵਾ ਨਜ਼ਰ ਆਉਣਗੇ।

ਫ਼ਿਲਮ ਦੇ ਦਮਦਾਰ ਟ੍ਰੇਲਰ ‘ਚ ਕੁੜੀਆਂ ਦੀ ਤਾਕਤ ਵੇਖਣ ਨੂੰ ਮਿਲ ਰਹੀ ਹੈ। ਹੁਣ ਇਸ ਫ਼ਿਲਮ ਦੇ ਰਿਲੀਜ਼ ਦੀ ਉਡੀਕ ਫੈਨਸ ਦੇ ਵੱਲੋਂ ਕੀਤੀ ਜਾ ਰਹੀ ਹੈ। ਫ਼ਿਲਮ ਸੋਲਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਜਗਦੀਪ ਵੜਿੰਗ ਨੇ ਕੀਤੀ ਹੈ ਅਤੇ ਫ਼ਿਲਮ ‘ਚ ਨੀਰੂ ਬਾਜਵਾ ਤੋਂ ਇਲਾਵਾ ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ, ਸਾਵਨ ਰੂਪੋਵਾਲੀ, ਪਵਨ ਜੌਹਲ, ਨਿਕਿਤਾ ਗਰੋਵਰ, ਪਰਵੀਨ ਖ਼ਾਨ, ਸੀਮਾ ਕੌਸ਼ਲ, ਮਲਕੀਤ ਰੌਣੀ,ਕੇਵਲ ਧਾਲੀਵਾਲ ਸਣੇ ਕਈ ਸਿਤਾਰੇ ਨਜ਼ਰ ਆਉਣਗੇ ।

ਫ਼ਿਲਮ ਨੂੰ ਲਵਦੀਪ ਸਿੰਘ, ਹਰਮਨਦੀਪ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਅਤੇ ਕ੍ਰਿਏਟਿਵ ਪ੍ਰੋਡਿਊਸਰ ਹਨ ਸੰਤੋਸ਼ ਸੁਭਾਸ਼ ਥੀਟੇ।‘ਕਲੀ ਜੋਟਾ’ ਤੋਂ ਬਾਅਦ ਨੀਰੂ ਬਾਜਵਾ ਦੀ ਇਹ ਉਹ ਫ਼ਿਲਮ ਹੈ ਜਿਸ ਦੀ ਚਰਚਾ ਖੂਬ ਹੋ ਰਹੀ ਹੈ।