ਨਿਸ਼ਾ ਬਾਨੋ ਤੇ ਪੁਖਰਾਜ ਭੱਲਾ ਦੀ ਫ਼ਿਲਮ ‘ਟੂਣਾ’ ਦਾ ਟੀਜ਼ਰ ਜਾਰੀ

ਨਿਸ਼ਾ ਬਾਨੋ ਤੇ ਪੁਖਰਾਜ ਭੱਲਾ ਦੀ ਫ਼ਿਲਨ ‘ਟੂਣਾ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਆਪਣੇ ਸ਼ਰੀਕਾਂ ਦੇ ਘਰ ਦੇ ਬਾਹਰ ਟੂਣਾ ਕਰਕੇ ਆਉਂਦੀ ਹੈ ਅਤੇ ਉਸ ਦੀ ਸ਼ਰੀਕਣੀ ਯਾਨੀ ਕਿ ਜੋ ਫ਼ਿਲਮ ‘ਚ ਰੁਪਿੰਦਰ ਰੂਪੀ ਬਣੇ ਹਨ ਉਹ ਅਦਾਕਾਰਾ ਨੂੰ ਗਾਲਾਂ ਕੱਢਦੀ ਹੋਈ ਦਿਖਾਈ ਦਿੰਦੀ ਹੈ। ਇਸ ਫ਼ਿਲਮ ‘ਚ ਡਰਾਮਾ, ਕਾਮੇਡੀ ਅਤੇ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ।

By  Shaminder Kaur Kaler November 19th 2026 11:00 AM

ਨਿਸ਼ਾ ਬਾਨੋ ਤੇ ਪੁਖਰਾਜ ਭੱਲਾ ਦੀ ਫ਼ਿਲਨ ‘ਟੂਣਾ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਆਪਣੇ ਸ਼ਰੀਕਾਂ ਦੇ ਘਰ ਦੇ ਬਾਹਰ ਟੂਣਾ ਕਰਕੇ ਆਉਂਦੀ ਹੈ ਅਤੇ ਉਸ ਦੀ ਸ਼ਰੀਕਣੀ ਯਾਨੀ ਕਿ ਜੋ ਫ਼ਿਲਮ ‘ਚ ਰੁਪਿੰਦਰ ਰੂਪੀ ਬਣੇ ਹਨ ਉਹ ਅਦਾਕਾਰਾ ਨੂੰ ਗਾਲਾਂ ਕੱਢਦੀ ਹੋਈ ਦਿਖਾਈ ਦਿੰਦੀ ਹੈ। ਇਸ ਫ਼ਿਲਮ ‘ਚ ਡਰਾਮਾ, ਕਾਮੇਡੀ ਅਤੇ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ।


ਫ਼ਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ । ਫ਼ਿਲਮ ‘ਚ ਰੁਪਿੰਦਰ ਰੂਪੀ, ਪੁਖਰਾਜ ਭੱਲਾ ਅਤੇ ਨਿਸ਼ਾ ਬਾਨੋ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਹੌਬੀ ਧਾਲੀਵਾਲ ਤੇ ਹਨੀ ਮੱਟੂ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । 


ਨਿਸ਼ਾ ਬਾਨੋ ਦਾ ਵਰਕ ਫ੍ਰੰਟ 

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹ ਨਿੱਕਾ ਜ਼ੈਲਦਾਰ, ਪਿੱਟ ਸਿਆਪਾ, ਅਮਰ ਸਿੰਘ ਚਮਕੀਲਾ, ਨਿਗ੍ਹਾ ਮਾਰਦਾ ਆਈ ਵੇਂ, ਨੀ ਮੈਂ ਸੱਸ ਕੁੱਟਣੀ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।


ਉਨ੍ਹਾਂ ਨੇ ਆਪਣਾ ਕਰੀਅਰ ਟੀਵੀ ਤੋਂ ਕੀਤਾ ਸੀ। ਜਿੱਥੇ ਉਹ ਕਰਮਜੀਤ ਅਨਮੋਲ ਤੇ ਹੋਰਾਂ ਕਲਾਕਾਰਾਂ ਦੇ ਨਾਲ ਸਕਿੱਟਾਂ ਪੇਸ਼ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਨੇ ਹੀ ਨਿਸ਼ਾ ਬਾਨੋ ਨੂੰ ਅਦਾਕਾਰੀ ਦੇ ਖੇਤਰ ‘ਚ ਅੱਗੇ ਵਧਣ ਦੇ ਲਈ ਪ੍ਰੇਰਿਆ ਸੀ । 


© Copyright Galactic Television & Communications Pvt. Ltd. 2026. All rights reserved.