ਪ੍ਰਤਿਊਸ਼ਾ ਬੈਨਰਜੀ ਸੁਸਾਈਡ ਕੇਸ: 10 ਸਾਲ ਬਾਅਦ ਐਕਸ ਬੁਆਏਫ੍ਰੈਂਡ ਰਾਹੁਲ ਰਾਜ ਸਿੰਘ ਹੋਏ ਦੋਸ਼ਮੁਕਤ
ਟੀਵੀ ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਕਰੀਬ 10 ਸਾਲ ਬਾਅਦ ਬੰਬੇ ਹਾਈ ਕੋਰਟ ਨੇ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਅਤੇ ਅਦਾਕਾਰ ਰਾਹੁਲ ਰਾਜ ਸਿੰਘ ਨੂੰ ਡਿਸਚਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਚੱਲ ਰਹੀ ਕਾਰਵਾਈ ਖ਼ਤਮ ਹੋ ਗਈ ਹੈ।
ਟੀਵੀ ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਕਰੀਬ 10 ਸਾਲ ਬਾਅਦ ਬੰਬੇ ਹਾਈ ਕੋਰਟ ਨੇ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਅਤੇ ਅਦਾਕਾਰ ਰਾਹੁਲ ਰਾਜ ਸਿੰਘ ਨੂੰ ਡਿਸਚਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਚੱਲ ਰਹੀ ਕਾਰਵਾਈ ਖ਼ਤਮ ਹੋ ਗਈ ਹੈ।ਪ੍ਰਤਿਊਸ਼ਾ ਬੈਨਰਜੀ ਨੂੰ ਟੀਵੀ ਸ਼ੋਅ ‘ਬਾਲਿਕਾ ਵਧੂ’ ਵਿੱਚ ਆਨੰਦੀ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਾਫ਼ੀ ਪ੍ਰਸਿੱਧੀ ਮਿਲੀ ਸੀ। 1 ਅਪ੍ਰੈਲ 2016 ਨੂੰ ਉਹ ਮੁੰਬਈ ਦੇ ਗੋਰੇਗਾਂਵ ਸਥਿਤ ਆਪਣੇ ਕਿਰਾਏ ਦੇ ਫਲੈਟ ਵਿੱਚ ਮ੍ਰਿਤ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।

ਰਿਪੋਰਟ ਮੁਤਾਬਕ, ਬੰਬੇ ਹਾਈ ਕੋਰਟ ਦੀ ਜਸਟਿਸ ਐੱਸ.ਜੀ. ਡਿਗੇ ਦੀ ਬੈਂਚ ਨੇ ਪ੍ਰਤਿਊਸ਼ਾ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਹੋਈ ਆਖਰੀ ਫੋਨ ਗੱਲਬਾਤ ਨੂੰ ਮਹੱਤਵਪੂਰਨ ਮੰਨਿਆ। ਗੱਲਬਾਤ ਦੇ ਟ੍ਰਾਂਸਕ੍ਰਿਪਟ ਵਿੱਚ ਰਾਹੁਲ ਰਾਜ ਸਿੰਘ ਉਨ੍ਹਾਂ ਨੂੰ ਅਜਿਹਾ ਕਦਮ ਨਾ ਚੁੱਕਣ ਲਈ ਰੋਕਦੇ ਹੋਏ ਨਜ਼ਰ ਆਉਂਦੇ ਹਨ।ਗੱਲਬਾਤ ਦੌਰਾਨ ਰਾਹੁਲ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਉਹ ਆਪਣੀ ਕਾਰ ਵਾਪਸ ਮੋੜ ਚੁੱਕੇ ਹਨ ਅਤੇ ਪ੍ਰਤਿਊਸ਼ਾ ਨੂੰ ਮਿਲਣ ਲਈ ਆ ਰਹੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਉਸ ਸਮੇਂ ਪ੍ਰਤਿਊਸ਼ਾ ਕਾਫ਼ੀ ਪਰੇਸ਼ਾਨ ਸਨ ਅਤੇ ਆਪਣੀ ਸਥਿਤੀ ਬਾਰੇ ਆਪਣੇ ਮਾਤਾ-ਪਿਤਾ ਸਮੇਤ ਹੋਰ ਲੋਕਾਂ ਨੂੰ ਵੀ ਜਾਣਕਾਰੀ ਦੇ ਰਹੀ ਸੀ।
ਲਗਭਗ ਇੱਕ ਤੋਂ ਡੇਢ ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਰਹੇ ਰਾਹੁਲ ਰਾਜ ਸਿੰਘ ਖ਼ਿਲਾਫ਼ ਪ੍ਰਤਿਊਸ਼ਾ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਸਨ। ਹੁਣ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਇਸ ਦੋਸ਼ ਤਹਿਤ ਚੱਲ ਰਿਹਾ ਟ੍ਰਾਇਲ ਖ਼ਤਮ ਹੋ ਗਿਆ ਹੈ।