ਨਵੀਂ ਪੰਜਾਬੀ ਫ਼ਿਲਮ ‘ਨੋ ਰੂਲਸ’ ਦੀ ਸ਼ੂਟਿੰਗ ਸ਼ੁਰੂ, ਅਦਾਕਾਰਾ ਜਸਲੀਨ ਕੌਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਨਵੀਂ ਪੰਜਾਬੀ ਫ਼ਿਲਮ ‘ਨੋ ਰੂਲਸ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਜਿਸ ਦੀ ਜਾਣਕਾਰੀ ਅਦਾਕਾਰਾ ਜਸਲੀਨ ਕੌਰ ਨੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਆਪਣੇ ਇਸ ਫ਼ਿਲਮੀ ਸਫਰ ਦੇ ਬਾਰੇ ਵੀ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ ਪਰਮਾਤਮਾ ਦੀ ਮਿਹਰ, ਮਾਪਿਆਂ ਦਾ ਪਿਆਰ ਅਤੇ ਕੁਝ ਖ਼ਾਸ ਲੋਕਾਂ ਦਾ ਸਾਥ... ਇਨ੍ਹਾਂ ਸਭ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ।

By  Shaminder Kaur Kaler November 11th 2026 11:46 AM -- Updated: November 11th 2026 11:48 AM

ਨਵੀਂ ਪੰਜਾਬੀ ਫ਼ਿਲਮ ‘ਨੋ ਰੂਲਸ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਜਿਸ ਦੀ ਜਾਣਕਾਰੀ ਅਦਾਕਾਰਾ ਜਸਲੀਨ ਕੌਰ ਨੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਆਪਣੇ ਇਸ ਫ਼ਿਲਮੀ ਸਫਰ ਦੇ ਬਾਰੇ ਵੀ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ ਪਰਮਾਤਮਾ ਦੀ ਮਿਹਰ, ਮਾਪਿਆਂ ਦਾ ਪਿਆਰ ਅਤੇ ਕੁਝ ਖ਼ਾਸ ਲੋਕਾਂ ਦਾ ਸਾਥ... ਇਨ੍ਹਾਂ ਸਭ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ।


ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ, ਜਿਨ੍ਹਾਂ ਨੇ ਮੇਰੇ ਸੁਪਨੇ ਨੂੰ ਇੰਨਾ ਖ਼ੂਬਸੂਰਤ ਮੋੜ ਦਿੱਤਾ। ਮੇਰੇ ਮਾਪਿਆਂ ਦਾ ਦਿਲੋਂ ਧੰਨਵਾਦ, ਜੋ ਹਮੇਸ਼ਾ ਮੇਰੀ ਸਭ ਤੋਂ ਵੱਡੀ ਤਾਕਤ ਬਣੇ ਰਹੇ ਅਤੇ ਉਸ ਸਮੇਂ ਵੀ ਮੇਰੇ 'ਤੇ ਭਰੋਸਾ ਕੀਤਾ, ਜਦੋਂ ਮੈਂ ਖ਼ੁਦ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਸਿੱਖ ਰਹੀ ਸੀ।  ਮੇਰੇ ਨਿਰਦੇਸ਼ਕਾਂ @its_diipz_kaur ਅਤੇ@directorbhullar ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਜਤਾਇਆ। ਇਸ ਮੌਕੇ ਲਈ @humblemotionpictures ਅਤੇ ਇਸ ਖ਼ੂਬਸੂਰਤ ਸਫ਼ਰ ਦਾ ਹਿੱਸਾ ਬਣਨ ਲਈ Gippy ਗਰੇਵਾਲ ਸਰ ਦਾ ਵੀ ਬਹੁਤ-ਬਹੁਤ ਧੰਨਵਾਦ।

ਕੁਝ ਸੁਪਨੇ ਸਿਰਫ਼ ਪੂਰੇ ਹੀ ਨਹੀਂ ਹੁੰਦੇ, ਸਗੋਂ ਜ਼ਿੰਦਗੀ ਭਰ ਲਈ ਖ਼ੂਬਸੂਰਤ ਯਾਦਾਂ ਬਣ ਜਾਂਦੇ ਹਨ। ਇਹ ਸਿਰਫ਼ ਇੱਕ ਸ਼ੁਰੂਆਤ ਨਹੀਂ, ਬਲਕਿ ਪਰਮਾਤਮਾ ਵੱਲੋਂ ਮਿਲਿਆ ਇੱਕ ਅਨਮੋਲ ਆਸ਼ੀਰਵਾਦ ਹੈ। ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਸ਼ੁਕਰਾਨਾ”! 


© Copyright Galactic Television & Communications Pvt. Ltd. 2026. All rights reserved.