ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ‘ਚ ਰੁੱਝੇ

ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਜਲਦ ਹੀ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਦੋਵੇਂ ਕਲਾਕਾਰ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਇਸ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹੁਣ ਦੋਵਾਂ ਕਲਾਕਾਰਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler July 15th 2026 05:00 PM

ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਜਲਦ ਹੀ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਦੋਵੇਂ ਕਲਾਕਾਰ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਇਸ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹੁਣ ਦੋਵਾਂ ਕਲਾਕਾਰਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਫ਼ਿਲਮ ‘ਇਸ਼ਕਨਾਮਾ’ ਦੇ ਗੀਤ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। 


ਨਸੀਮਾ ਤੇ ਨਿੰਮੇ ਦੀ ਕਹਾਣੀ ਨੂੰ ਬਿਆਨ ਕਰੇਗੀ ਇਸ਼ਕਨਾਮਾ

‘ਇਸ਼ਕਨਾਮਾ’ ਫ਼ਿਲਮ ਦੀ ਕਹਾਣੀ ਸੱਚੀ ਕਹਾਣੀ ‘ਤੇ ਅਧਾਰਿਤ ਹੈ। ਜਿਸ ‘ਚ ਨਸੀਮਾ ਤੇ ਨਿੰਮੇ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ। ਨਸੀਮਾ ਪਾਕਿਸਤਾਨੀ ਪੰਜਾਬ ਦੀ ਰਹਿਣ ਵਾਲੀ ਸੀ, ਜਦੋਂਕਿ ਨਿੰਮਾ ਚੜ੍ਹਦੇ ਪੰਜਾਬ ਦਾ ਰਹਿਣ ਵਾਲਾ ਹੈ। ਜੋ ਨਸੀਮਾ ਨੂੰ ਮਿਲਣ ਦੇ ਲਈ ਕਈ ਵਾਰ ਪਾਕਿਸਤਾਨ ਵੀ ਗਿਆ ਸੀ ।


ਨਿੰਮਾ ਅੱਜ ਵੀ ਨਸੀਮਾ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਵੀ ਉਹ ਅਕਸਰ ਜੈ ਰੰਧਾਵਾ ਦੇ ਨਾਲ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਤੋਂ ਇਲਾਵਾ ਇਸ ਫ਼ਿਲਮ ‘ਚ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ।ਜਿਸ ‘ਚ ਮਹਾਬੀਰ ਭੁੱਲਰ ਤੇ ਹੋਰ ਕਈ ਵੱਡੇ ਕਲਾਕਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। 

© Copyright Galactic Television & Communications Pvt. Ltd. 2026. All rights reserved.