ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦਾ ਟੀਜ਼ਰ ਰਿਲੀਜ਼, ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਵੇਖ ਕੇ ਫੈਨਸ ਹੈਰਾਨ

ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਫ਼ਿਲਮ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦਾ ਐਕਸ਼ਨ ਵਾਲਾ ਅੰਦਾਜ਼ ਵੀ ਫੈਨਸ ਨੂੰ ਵਧੀਆ ਲੱਗ ਰਿਹਾ ਹੈ।

By  Shaminder Kaur Kaler August 3rd 2026 11:38 AM

ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਫ਼ਿਲਮ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦਾ ਐਕਸ਼ਨ ਵਾਲਾ ਅੰਦਾਜ਼ ਵੀ ਫੈਨਸ ਨੂੰ ਵਧੀਆ ਲੱਗ ਰਿਹਾ ਹੈ। ਇਸ ਫ਼ਿਲਮ ‘ਚ ਐਕਸ਼ਨ ਡਰਾਮਾ ਅਤੇ ਕਾਮੇਡੀ ਸਭ ਕੁਝ ਵੇਖਣ ਨੂੰ ਮਿਲੇਗਾ।


ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ,ਰਘਵੀਰ ਬੋਲੀ, ਹਨੀ ਮੱਟੂ ਤੇ ਗੁਲਜ਼ਾਰ ਚਾਹਲ ਨਜ਼ਰ ਆਉਣਗੇ । ਇਸ ਦੇ ਨਾਲ ਹੀ ਅਦਾਕਾਰਾ ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ ਵੀ ਅਦਾਕਾਰੀ ਕਰਦੇ ਦਿਖਾਈ ਦੇਣਗੇ ।


ਫ਼ਿਲਮ ਦੀ ਡਾਇਰੈਕਸ਼ਨ ਨਵਨੀਅਤ ਸਿੰਘ ਦੇ ਵੱਲੋਂ ਕੀਤੀ ਗਈ ਹੈ ਅਤੇ ਗਿੱਪੀ ਗਰੇਵਾਲ, ਰਵਨੀਤ ਗਰੇਵਾਲ, ਸ਼੍ਰੀਕਾਂਤ ਮੋਹਤਾ ਅਤੇ ਮਹਿੰਦਰਾ ਸੋਨੀ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

 

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। 

 

Related Post

ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਦਿਹਾਂਤ ਦੀਆਂ ਫੇਕ ਖ਼ਬਰਾਂ ਤੇ ਕਸ਼ਮੀਰ ਸਿੰਘ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਮੁੱਖ ਮੰਤਰੀ ਬਿਲਕੁਲ ਠੀਕ ਹੈ’
ਅਦਾਕਾਰ ਦਰਸ਼ਨ ਔਲਖ ਨੂੰ GTC Network ਦੇ MD ਤੇ President ਡਾ. ਰਾਬਿੰਦਰ ਨਾਰਾਇਣ ਅਤੇ SMTV ਦੇ Founder ਸਿਮਰਨਜੋਤ ਮੱਕੜ ਨੇ Creators Awards ਨਾਲ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਖੁੱਲ੍ਹੇ ਸਟੇਡੀਅਮ ਦੇ ਗੇਟ, ਪ੍ਰਸ਼ੰਸਕਾਂ ਦੀ ਐਂਟਰੀ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ
ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ‘ਸਰਦਾਰ ਜੀ 3’, ਹੁਣ OTT ’ਤੇ ਭਾਰਤ ਵਿੱਚ ਹੋਈ ਰਿਲੀਜ਼, ਬਿਨਾਂ CBFC ਸਰਟੀਫਿਕੇਟ ਕਿਵੇਂ ਦੇਖ ਸਕਣਗੇ ਦਰਸ਼ਕ?

© Copyright Galactic Television & Communications Pvt. Ltd. 2026. All rights reserved.