ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਦਿੱਸਿਆ ਅੰਗਰੇਜ਼ੀ ਬੋਲਣ ਦਾ ਕ੍ਰੇਜ਼

ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਦੋ ਕੁੜੀਆਂ ਨੂੰ ਵਿਖਾਇਆ ਗਿਆ ਹੈ ਜੋ ਕਿ ਖੁਦ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਵਧੀਆ ਸਾਬਿਤ ਕਰਨ ਦੇ ਲਈ ਅੰਗਰੇਜ਼ੀ ਬੋਲਦੀਆਂ ਹਨ। ਸਿੰਮੀ ਚਾਹਲ ਜੋ ਕਿ ਇੱਕ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਹੈ ਨੂੰ ਉਸ ਦਾ ਪਰਿਵਾਰ ਅੰਗਰੇਜ਼ੀ ਬੋਲਣ ਦੇ ਲਈ ਕਹਿੰਦਾ ਹੈ,ਪਰ ਸਿੰਮੀ ਚਾਹਲ ਕਹਿੰਦੀ ਹੈ ਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਉਹ ਝੂਠ ਬੋਲ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ।

By  Shaminder Kaur Kaler September 4th 2026 02:28 PM

ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਦੋ ਕੁੜੀਆਂ ਨੂੰ ਵਿਖਾਇਆ ਗਿਆ ਹੈ ਜੋ ਕਿ ਖੁਦ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਵਧੀਆ ਸਾਬਿਤ ਕਰਨ ਦੇ ਲਈ ਅੰਗਰੇਜ਼ੀ ਬੋਲਦੀਆਂ ਹਨ। ਸਿੰਮੀ ਚਾਹਲ ਜੋ ਕਿ ਇੱਕ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਹੈ ਨੂੰ ਉਸ ਦਾ ਪਰਿਵਾਰ ਅੰਗਰੇਜ਼ੀ ਬੋਲਣ ਦੇ ਲਈ ਕਹਿੰਦਾ ਹੈ,ਪਰ ਸਿੰਮੀ ਚਾਹਲ ਕਹਿੰਦੀ ਹੈ ਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਉਹ ਝੂਠ ਬੋਲ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ।

ਪਰ ਉਸ ਦੇ ਪਰਿਵਾਰ ਵਾਲੇ ਉਸ ਨੂੰ ਝੂਠ ਬੋਲਣ ਦੇ ਲਈ ਮਜਬੂਰ ਕਰਦੇ ਨੇ ਅਤੇ ਆਖਿਰਕਾਰ ਉਸ ਦਾ ਵਿਆਹ ਉਸ ਸਹੁਰੇ ਘਰ’ਚ ਹੋ ਜਾਂਦਾ ਹੈ। ਜਿੱਥੇ ਸੱਸ ਦੀ ਖਾਹਿਸ਼ ਹੁੰਦੀ ਏ ਕਿ ਉਸ ਦੀ ਨੂੰਹ ਵੀ ਉਸ ਦੀ ਜਠਾਣੀ ਦੀ ਨੂੰਹ ਵਾਂਗ ਅੰਗਰੇਜ਼ੀ ਬੋਲੇ। ਪਰ ਸਿੰਮੀ ਚਾਹਲ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੀ ਹੈ ਅਤੇ ਆਖਿਰਕਾਰ ਸਹੁਰੇ ਪਰਿਵਾਰ ‘ਚ ਜਾ ਕੇ ਉਸ ਦਾ ਭੇਦ ਖੁੱਲ੍ਹ ਜਾਂਦਾ ਹੈ ਅਤੇ ਫਿਰ ਉਸ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਧੋਖਾ ਦੇਣ ਦੇ ਮਿਹਣੇ ਮਿਲਦੇ ਹਨ।

ਜਿਸ ਤੋਂ ਬਾਅਦ ਸਿੰਮੀ ਚਾਹਲ ਕਹਿੰਦੀ ਹੈ ਕਿ ਮੈਨੂੰ ਤੁਹਾਡੀ ਅੰਗਰੇਜ਼ੀ ਤੋਂ ਕੋਈ ਦਿੱਕਤ ਨਹੀਂ ਤਾਂ ਤੁਹਾਨੂੰ ਮੇਰੀ ਪੰਜਾਬੀ ਤੋਂ ਕਿਉਂ ਪ੍ਰੇਸ਼ਾਨੀ ਹੈ। ਇਸ ਫ਼ਿਲਮ ‘ਚ ਸ਼ਾਇਦ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੇ ਕਿ ਅੰੰਗਰੇਜ਼ੀ ਬੋਲਣ ਦੇ ਚੱਕਰ ‘ਚ ਲੋਕ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਨ। ਸਮਾਜ ਨੂੰ ਸੁਨੇਹਾ ਦਿੰਦੀ ਇਹ ਫ਼ਿਲਮ ੨੫ ਸਤੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। 

© Copyright Galactic Television & Communications Pvt. Ltd. 2026. All rights reserved.