ਜਾਣੋ ਕੌਣ ਹੈ ਬਾਦਸ਼ਾਹ ਦੀ ਦੂਜੀ ਪਤਨੀ ਈਸ਼ਾ ਰਿਖੀ, ਜਿਸ ਨਾਲ ਤਲਾਕ ਦਾ ਬਾਦਸ਼ਾਹ ਨੇ ਲਿਆ ਫ਼ੈਸਲਾ
ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਈਸ਼ਾ ਰਿਖੀ ਤੋਂ ਤਲਾਕ ਦਾ ਫ਼ੈਸਲਾ ਲਿਆ ਹੈ। ਜਿਸ ਤੋਂ ਬਾਅਦ ਅਦਾਕਾਰਾ ਈਸ਼ਾ ਰਿਖੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਤਲਾਕ ਦੀ ਖ਼ਬਰ ਨੂੰ ਸਾਂਝਾ ਕੀਤਾ ਹੈ।ਹੁਣ ਲੋਕ ਈਸ਼ਾ ਰਿਖੀ ਦੇ ਬਾਰੇ ਜਾਨਣਾ ਚਾਹੁੰਦੇ ਹਨ ਕਿ ਈਸ਼ਾ ਰਿਖੀ ਹੈ ਕੌਣ ! ਈਸ਼ਾ ਰਿਖੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਅੱਜ ਅਸੀਂ ਤੁਹਾਨੂੰ ਈਸ਼ਾ ਰਿਖੀ ਦੇ ਬਾਰੇ ਦੱਸਣ ਜਾ ਰਹੇ ਹਾਂ।

ਚੰਡੀਗੜ੍ਹ ਦੀ ਜੰਮਪਲ ਹੈ ਈਸ਼ਾ ਰਿਖੀ
ਈਸ਼ਾ ਰਿਖੀ ਚੰਡੀਗੜ੍ਹ ਦੀ ਜੰਮਪਲ ਹੈ। ਉਨ੍ਹਾਂ ਦਾ ਜਨਮ ਨੌ ਸਤੰਬਰ1993 ਨੂੰ ਹੋਇਆ ਸੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਹੀ ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ ਸੀ।ਪੜ੍ਹਾਈ ਦੇ ਦੌਰਾਨ ਹੀ ਉਹਨਾਂ ਦੀ ਦਿਲਚਸਪੀ ਮਾਡਲਿੰਗ ਵੱਲ ਹੋ ਗਈ ਅਤੇ 2013 ‘ਚ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ।

ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਈਸ਼ਾ ਰਿਖੀ ਦੇ ਦੋ ਭੈਣ ਭਰਾ ਹੋਰ ਹਨ । ਈਸ਼ਾ ਰਿਖੀ ਵਿਆਹ ਤੋਂ ਪਹਿਲਾਂ ਚਾਰ ਸਾਲ ਤੱਕ ਬਾਦਸ਼ਾਹ ਨੂੰ ਡੇਟ ਕਰ ਰਹੀ ਸੀ ਅਤੇ ਇਸ ਤੋਂ ਬਾਅਦ ਦੋਵਾਂ ਨੇ ਇੱਕ ਨਿੱਜੀ ਸਮਾਰੋਹ ਦੇ ਦੌਰਾਨ ਵਿਆਹ ਰਚਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਟਿਕ ਪਾਇਆ ਅਤੇ ਆਖਿਰਕਾਰ ਇਸ ਰਿਸ਼ਤੇ ਦਾ ਅੰਤ ਹੋ ਗਿਆ।