ਦੀਪਕ ਢਿੱਲੋਂ ਨੇ ਕਿਉਂ ਨਹੀਂ ਕਰਵਾਇਆ ਵਿਆਹ, ਗਾਇਕਾ ਨੇ ਦੱਸਿਆ ਕਾਰਨ

ਗਾਇਕਾ ਦੀਪਕ ਢਿੱਲੋਂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ।ਜਿਸ ਦੇ ਬਾਰੇ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।ਜਿਸ ‘ਚ ਗਾਇਕਾ ਦੱਸ ਰਹੀ ਹੈ ਕਿ ਉਸ ਦੀ ਉਮਰ ਮਹਿਜ਼ ਬਾਈ ਸਾਲਾਂ ਦੀ ਸੀ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ।ਬਾਈ ਚੌਵੀ ਸਾਲ ਦੀ ਉਮਰ ‘ਚ ਇਨਸਾਨ ਵਿਆਹ ਦੇ ਬਾਰੇ ਸੋਚਦਾ ਹੈ । ਪਰ ਉਸ ਨੇ ਦੀਪਕ ਢਿੱਲੋਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਮਾਂ ਜਿਉਂਦੀ ਹੁੰਦੀ ਤਾਂ ਹੁਣ ਤੱਕ ਤਾਂ ਉਨ੍ਹਾਂ ਦਾ ਵਿਆਹ ਹੋ ਜਾਣਾ ਸੀ।

By  Shaminder Kaur Kaler August 25th 2026 04:16 PM

ਗਾਇਕਾ ਦੀਪਕ ਢਿੱਲੋਂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ।ਜਿਸ ਦੇ ਬਾਰੇ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।ਜਿਸ ‘ਚ ਗਾਇਕਾ ਦੱਸ ਰਹੀ ਹੈ ਕਿ ਉਸ ਦੀ ਉਮਰ ਮਹਿਜ਼ ਬਾਈ ਸਾਲਾਂ ਦੀ ਸੀ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ।ਬਾਈ ਚੌਵੀ ਸਾਲ ਦੀ ਉਮਰ ‘ਚ ਇਨਸਾਨ ਵਿਆਹ ਦੇ ਬਾਰੇ ਸੋਚਦਾ ਹੈ । ਪਰ ਉਸ ਨੇ ਦੀਪਕ ਢਿੱਲੋਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਮਾਂ ਜਿਉਂਦੀ ਹੁੰਦੀ ਤਾਂ ਹੁਣ ਤੱਕ ਤਾਂ ਉਨ੍ਹਾਂ ਦਾ ਵਿਆਹ ਹੋ ਜਾਣਾ ਸੀ।

ਇਸ ਤੋਂ ਇਲਾਵਾ ਗਾਇਕਾ ਦਾ ਕਹਿਣਾ ਹੈ ਕਿ ਕਈ ਵਾਰ ਇਨਸਾਨ ਡਰ ਵੀ ਜਾਂਦਾ ਹੈ ਕਿ ਕਿਸੇ ਗਲਤ ਇਨਸਾਨ ਨਾਲੋਂ ਚੰਗਾ ਹੈ ਕਿ ਵਿਆਹ ਹੀ ਨਾ ਕਰਵਾਵੇ । ਸੋਸ਼ਲ ਮੀਡੀਆ ਤੇ ਦੀਪਕ ਢਿੱਲੋਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਦੀਪਕ ਢਿੱਲੋਂ ਦਾ ਵਰਕ ਫ੍ਰੰਟ 

ਦੀਪਕ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਗੀਤ ‘ਮਣਕੇ ਟੁੱਟਦੇ ਜਾਂਦੇ ਆ’ ਦੇ ਨਾਲ ਚਰਚਾ ‘ਚ ਆਏ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 

© Copyright Galactic Television & Communications Pvt. Ltd. 2026. All rights reserved.