ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਆਵਾਜ਼ ‘ਚ ਗੀਤ ‘ਨੁਕਸਾਨ’ ਰਿਲੀਜ਼,ਹਰ ਪਾਸੇ ਗੀਤ ਪਾ ਰਿਹਾ ਧੁੰਮਾਂ

ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਆਵਾਜ਼ ‘ਚ ਗੀਤ ‘ਨੁਕਸਾਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਤੇ ਪ੍ਰੋਡਿਊਸ ਕੀਤਾ ਹੈ ਸਲੀਮ ਸੁਲੇਮਾਨ ਦੇ ਵੱਲੋਂ ।ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਬੁਲੰਦ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

By  Shaminder Kaur Kaler August 22nd 2026 10:10 AM

ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਆਵਾਜ਼ ‘ਚ ਗੀਤ ‘ਨੁਕਸਾਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਤੇ ਪ੍ਰੋਡਿਊਸ ਕੀਤਾ ਹੈ ਸਲੀਮ ਸੁਲੇਮਾਨ ਦੇ ਵੱਲੋਂ ।ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਬੁਲੰਦ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ‘ਚ ਇਸ਼ਕ ਦੀ ਲਗਨ ਦੀ ਗੱਲ ਕੀਤੀ ਗਈ ਹੈ ਕਿ ਇਸ਼ਕ ‘ਚ ਪੈ ਕੇ ਇਨਸਾਨ ਆਪਣਾ ਸਭ ਕੁਝ ਗੁਆ ਲੈਂਦਾ ਹੈ।


ਕਿਉਂਕਿ ਇਸ਼ਕ ‘ਚ ਇਨਸਾਨ ਨੂੰ ਕੁਝ ਵੀ ਸੁੱਝਦਾ ਨਹੀਂ ਅਤੇ ਉਹ ਆਪਣੇ ਪ੍ਰੇਮੀ ਦੀਆਂ ਯਾਦਾਂ ‘ਚ ਗੁਆਚੀ ਰਹਿੰਦੀ ਹੈ ਤੇ ਜੇ ਪ੍ਰੇਮੀ ਦੇ ਨਾਲ ਵਿਛੋੜਾ ਪੈ ਜਾਵੇ ਤਾਂ ਫਿਰ ਹਰ ਰਾਤ ਰੋ-ਰੋ ਕੇ ਲੰਘਦੀ ਹੈ। ਇਸ ਗੀਤ ‘ਚ ਇਸ਼ਕ ਦੇ ਰੋਗ ਦੀ ਗੱਲ ਕੀਤੀ ਗਈ ਹੈ।


ਇਸ ਗੀਤ ‘ਚ ਇਸ਼ਕ ਮਿਜਾਜ਼ੀ ਦੀ ਗੱਲ ਕੀਤੀ ਗਈ ਹੈ ਕਿ ਕਦੇ ਵੀ ਇਸ਼ਕ ਨਾ ਕਰਿਓ । ਕਿਉਂਕਿ ਜਿਸ ਨੂੰ ਇਸ਼ਕ ਦਾ ਰੋਗ ਲੱਗ ਜਾਂਦਾ ਹੈ ਉਸ ਦੀਆਂ ਅੱਖਾਂ ਚੋਂ ਹਰ ਵੇਲੇ ਪ੍ਰੇਮੀ ਦੀ ਯਾਦ ‘ਚ ਹੰਝੂ ਨਿਕਲਦੇ ਰਹਿੰਦੇ ਹਨ। ਇਸ ਗੀਤ ‘ਚ ਸਈਦਾ ਬੇਗਮ ਨੇ ਵੀ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ ਹੈ। 


Related Post

ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ 'ਤੇ MNS ਦਾ ਵਿਰੋਧ, ਡਰੱਗਜ਼ ਦਾ ਹਵਾਲਾ ਦੇ ਕੇ ਸ਼ੋਅ ਰੱਦ ਕਰਨ ਦੀ ਮੰਗ, ਰਸਤਾ ਰੋਕੋ ਅੰਦੋਲਨ ਦੀ ਚਿਤਾਵਨੀ
GTC Creators Awards 2026: ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ, ਪੰਜਾਬੀ ਸੰਗੀਤ ਜਗਤ ਵਿੱਚ ਯੋਗਦਾਨ ਲਈ ਮਿਲਿਆ ਮਾਣ
ਜੀਟੀਸੀ ਨੈੱਟਵਰਕ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਡਾ. ਰਾਬਿੰਦਰ ਨਾਰਾਇਣ ਨੇ ਗਾਇਕਾ ਸਵੀਤਾਜ ਬਰਾੜ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਸਨਮਾਨਿਤ
ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਰਿਲੀਜ਼
ਭਾਰਤੀ ਮਿਥਿਹਾਸ ਦੀਆਂ ਅਣਸੁਣੀਆਂ ਕਹਾਣੀਆਂ ਲੈ ਕੇ ਆ ਰਹੇ ਹਨ ਲੇਖਕ ਅਕਸ਼ਤ ਗੁਪਤਾ, ‘Untold Stories’ ਵਿੱਚ ਖੁੱਲ੍ਹਣਗੇ ਸ਼ਿਵ, ਪਾਰਵਤੀ ਅਤੇ ਗਣੇਸ਼ ਨਾਲ ਜੁੜੇ ਕਈ ਰਹੱਸ
ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਪਾਕੀਜ਼ਗੀ’ ਰਿਲੀਜ਼, ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਨੂੰ ਬਿਆਨ ਕਰਦਾ ਹੈ ਗੀਤ

© Copyright Galactic Television & Communications Pvt. Ltd. 2026. All rights reserved.