ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਆਵਾਜ਼ ‘ਚ ਗੀਤ ‘ਨੁਕਸਾਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਤੇ ਪ੍ਰੋਡਿਊਸ ਕੀਤਾ ਹੈ ਸਲੀਮ ਸੁਲੇਮਾਨ ਦੇ ਵੱਲੋਂ ।ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਬੁਲੰਦ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Add GTC Pollywood on Google
ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਆਵਾਜ਼ ‘ਚ ਗੀਤ ‘ਨੁਕਸਾਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਤੇ ਪ੍ਰੋਡਿਊਸ ਕੀਤਾ ਹੈ ਸਲੀਮ ਸੁਲੇਮਾਨ ਦੇ ਵੱਲੋਂ ।ਅਫਸਾਨਾ ਖ਼ਾਨ ਤੇ ਸਈਦਾ ਬੇਗਮ ਦੀ ਬੁਲੰਦ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ‘ਚ ਇਸ਼ਕ ਦੀ ਲਗਨ ਦੀ ਗੱਲ ਕੀਤੀ ਗਈ ਹੈ ਕਿ ਇਸ਼ਕ ‘ਚ ਪੈ ਕੇ ਇਨਸਾਨ ਆਪਣਾ ਸਭ ਕੁਝ ਗੁਆ ਲੈਂਦਾ ਹੈ।

ਕਿਉਂਕਿ ਇਸ਼ਕ ‘ਚ ਇਨਸਾਨ ਨੂੰ ਕੁਝ ਵੀ ਸੁੱਝਦਾ ਨਹੀਂ ਅਤੇ ਉਹ ਆਪਣੇ ਪ੍ਰੇਮੀ ਦੀਆਂ ਯਾਦਾਂ ‘ਚ ਗੁਆਚੀ ਰਹਿੰਦੀ ਹੈ ਤੇ ਜੇ ਪ੍ਰੇਮੀ ਦੇ ਨਾਲ ਵਿਛੋੜਾ ਪੈ ਜਾਵੇ ਤਾਂ ਫਿਰ ਹਰ ਰਾਤ ਰੋ-ਰੋ ਕੇ ਲੰਘਦੀ ਹੈ। ਇਸ ਗੀਤ ‘ਚ ਇਸ਼ਕ ਦੇ ਰੋਗ ਦੀ ਗੱਲ ਕੀਤੀ ਗਈ ਹੈ।

ਇਸ ਗੀਤ ‘ਚ ਇਸ਼ਕ ਮਿਜਾਜ਼ੀ ਦੀ ਗੱਲ ਕੀਤੀ ਗਈ ਹੈ ਕਿ ਕਦੇ ਵੀ ਇਸ਼ਕ ਨਾ ਕਰਿਓ । ਕਿਉਂਕਿ ਜਿਸ ਨੂੰ ਇਸ਼ਕ ਦਾ ਰੋਗ ਲੱਗ ਜਾਂਦਾ ਹੈ ਉਸ ਦੀਆਂ ਅੱਖਾਂ ਚੋਂ ਹਰ ਵੇਲੇ ਪ੍ਰੇਮੀ ਦੀ ਯਾਦ ‘ਚ ਹੰਝੂ ਨਿਕਲਦੇ ਰਹਿੰਦੇ ਹਨ। ਇਸ ਗੀਤ ‘ਚ ਸਈਦਾ ਬੇਗਮ ਨੇ ਵੀ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ ਹੈ।
- GTC Pollywood