ਬੱਬੂ ਮਾਨ ਦੀ ਆਵਾਜ਼ ‘ਚ ਗੀਤ ‘ਅੱਖ ਹੈ ਨਸ਼ੈਈ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਗਾਇਕ ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਅੱਖ ਹੈ ਨਸ਼ੈਈ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਨੇ ਅਤੇ ਖੁਦ ਹੀ ਕੰਪੋਜ਼ ਵੀ ਕੀਤਾ ਹੈ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਇਸ ‘ਚ ਉਨ੍ਹਾਂ ਨੇ ਇੱਕ ਗੱਭਰੂ ਦੀ ਗੱਲ ਕੀਤੀ ਹੈ। ਜਿਸ ਦੀਆਂ ਅੱਖਾਂ ਦੀ ਤੁਲਨਾ ਉਨ੍ਹਾਂ ਨੇ ਖੁਦ ਦੀਆਂ ਅੱਖਾਂ ਦੇ ਨਾਲ ਕੀਤੀ ਹੈ।

ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਅੱਖਾਂ ਦੇ ਨਾਲ ਨਾਲ ਉਨ੍ਹਾਂ ਨੇ ਗੱਭਰੂ ਦੀ ਚਾਲ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਸ ਦੀ ਚਾਲ ਸ਼ਾਹਮੁਖੀ ਯਾਨੀ ਕਿ ਉਰਦੂ ਦੇ ਨਾਲ ਕੀਤੀ ਹੈ । ਇਸ ਦੇ ਨਾਲ ਹੀ ਗਾਇਕ ਨੇ ਮਾਨ ਗੋਤ ਨਾਲ ਸਬੰਧਤ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਕੁਝ ਮਾਨ ਤਾਂ ਜਰਮਨ ‘ਚ ਜਾ ਕੇ ਵੱਸ ਗਏ ਹਨ ਅਤੇ ਕੁਝ ਪੰਜਾਬ ‘ਚ ਵੱਸੇ ਹੋਏ ਹਨ।
ਇਸ ਦੇ ਨਾਲ ਗਿੱਲ ਗੋਤ ਦਾ ਜ਼ਿਕਰ ਕਰਦੇ ਹੋਏ ਬੱਬੂ ਮਾਨ ਨੇ ਗਿੱਲਾਂ ਦੇ ਵੱਲੋਂ ਵਸਾਏ ਕੋਕਾ ਹੱਲਾ ਹਿੱਲ ਤੇ ਗਿਲਗਿਤ ਦਾ ਵੀ ਜ਼ਿਕਰ ਕੀਤਾ ਹੈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਬੱਬੂ ਮਾਨ ਨੇ ਬਹੁਤ ਹੀ ਜਾਣਕਾਰੀ ਭਰਪੂਰ ਗੱਲਾਂ ਇਸ ਗੀਤ ਦੇ ਰੂਪ ‘ਚ ਸਾਡੇ ਤੱਕ ਪਹੁੰਚਾਉਣ ਦਾ ਹੀਲਾ ਕੀਤਾ ਹੈ। ਜੋ ਕਿ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।