ਗਾਇਕ ਪਰਮੀਸ਼ ਵਰਮਾ ਤੇ ਕਿਰਣ ਬਾਜਵਾ ਦੀ ਆਵਾਜ਼ ‘ਚ ਨਵਾਂ ਗੀਤ ‘ਬ੍ਰੈਬਸ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਲਾਡੀ ਚਾਹਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਸਟਾਰ ਬੁਆਏ ਦੇ ਵਲੋਂ ਦਿੱਤਾ ਗਿਆ ਹੈ। ਗੀਤ ਦੀ ਫੀਚਰਿੰਗ ‘ਚ ਹਰਮਨ ਬਰਾੜ ਨਜ਼ਰ ਆ ਰਹੇ ਹਨ ।
Add GTC Pollywood on Google
ਗਾਇਕ ਪਰਮੀਸ਼ ਵਰਮਾ ਤੇ ਕਿਰਣ ਬਾਜਵਾ ਦੀ ਆਵਾਜ਼ ‘ਚ ਨਵਾਂ ਗੀਤ ‘ਬ੍ਰੈਬਸ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਲਾਡੀ ਚਾਹਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਸਟਾਰ ਬੁਆਏ ਦੇ ਵਲੋਂ ਦਿੱਤਾ ਗਿਆ ਹੈ। ਗੀਤ ਦੀ ਫੀਚਰਿੰਗ ‘ਚ ਹਰਮਨ ਬਰਾੜ ਨਜ਼ਰ ਆ ਰਹੇ ਹਨ । ਗੀਤ ਨੂੰ ਪਰਮੀਸ਼ ਵਰਮਾ ਦੇ ਨਾਲ-ਨਾਲ ਕਿਰਣ ਬਾਜਵਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਫੈਨਸ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ਅਤੇ ਗੀਤ ਨੂੰ ਬਹੁਤ ਹੀ ਖੂਬਸੂਰਤ ਲੋਕੇਸ਼ਨ ਤੇ ਫ਼ਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਦਾ ਗੀਤ ‘ਬਹਿ ਜਾ’ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਹੁਣ ਨਵੇਂ ਗੀਤ ਨੇ ਵੀ ਸਰੋਤਿਆਂ ਦਾ ਦਿਲ ਜਿੱਤਿਆ ਸੀ।

ਪਰਮੀਸ਼ ਵਰਮਾ ਦਾ ਵਰਕ ਫ੍ਰੰਟ
ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਬਤੌਰ ਮਾਡਲ ਤੇ ਪ੍ਰੋਡਿਊਸਰ ਤੇ ਡਾਇਰੈਕਟਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਨ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
- GTC Pollywood