ਬੀਰ ਸਿੰਘ ਦੀ ਆਵਾਜ਼ ‘ਚ ਗੀਤ ‘ਐਸੀ ਪ੍ਰੇਮ ਕਹਾਣੀ’ 11 ਅਗਸਤ ਨੂੰ ਹੋਵੇਗਾ ਰਿਲੀਜ਼

ਬੀਰ ਸਿੰਘ ਦੀ ਸੁਰੀਲੀ ਆਵਜ਼ ‘ਚ ਰੋਮਾਂਟਿਕ ਗੀਤ ‘ਐਸੀ ਪ੍ਰੇਮ ਕਹਾਣੀ’ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਆਡੀਓ ਗਿਆਰਾਂ ਅਗਸਤ ਨੂੰ ਤੁਸੀਂ ਸੁਣ ਸਕਦੇ ਹੋ ਜਦੋਂਕਿ ਗੀਤ ਦਾ ਆਫੀਸ਼ੀਅਲ ਵੀਡੀਓ ਤੁਸੀਂ ਬਾਰਾਂ ਅਗਸਤ, ਦਿਨ ਬੁੱਧਵਾਰ ਨੂੰ ਵੇਖ ਸਕਦੇ ਹੋ । ਇਸ ਗੀਤ ਦਾ ਮਿਊਜ਼ਿਕ ਗੁਰਮੀਤ ਸਿੰਘ ਦੇ ਵੱਲੋਂ ਤਿਆਰ ਕੀਤਾ ਗਿਆ ਹੈ।

By  Shaminder Kaur Kaler August 10th 2026 11:47 AM

ਬੀਰ ਸਿੰਘ ਦੀ ਸੁਰੀਲੀ ਆਵਜ਼ ‘ਚ ਰੋਮਾਂਟਿਕ ਗੀਤ ‘ਐਸੀ ਪ੍ਰੇਮ ਕਹਾਣੀ’ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਆਡੀਓ ਗਿਆਰਾਂ ਅਗਸਤ ਨੂੰ ਤੁਸੀਂ ਸੁਣ ਸਕਦੇ ਹੋ ਜਦੋਂਕਿ ਗੀਤ ਦਾ ਆਫੀਸ਼ੀਅਲ ਵੀਡੀਓ ਤੁਸੀਂ ਬਾਰਾਂ ਅਗਸਤ, ਦਿਨ ਬੁੱਧਵਾਰ ਨੂੰ ਵੇਖ ਸਕਦੇ ਹੋ । ਇਸ ਗੀਤ ਦਾ ਮਿਊਜ਼ਿਕ ਗੁਰਮੀਤ ਸਿੰਘ ਦੇ ਵੱਲੋਂ ਤਿਆਰ ਕੀਤਾ ਗਿਆ ਹੈ।


ਗੀਤ ਦੇ ਬੋਲ ਮਨਦੀਪ ਖੁਰਮੀ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਆਰ ਜੇ ਬੀਟਸ ਯੂ. ਐੱਸ. ਏ ਅਤੇ ਰਾਮ ਭੋਗਪੁਰੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਗੀਤ ਦੀ ਵੀਡੀਓ ਦਾ ਡਾਇਰੈਕਸ਼ਨ ਮੁਨੀਸ਼ ਕ੍ਰਿਏਟਿਵ ਦੇ ਵੱਲੋਂ ਕੀਤਾ ਜਾਵੇਗਾ।ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਦੋਂਕਿ ਗੀਤ ਦਾ ਆਡੀਓ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।


ਬੀਰ ਸਿੰਘ ਦਾ ਵਰਕ ਫ੍ਰੰਟ 

ਬੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। ਜਿਸ ‘ਚ ਤੂੰ ਤੇ  ਮੈਂ, ਕਾਇਨਾਤ, ਇੱਕੋ ਰੰਗ, ਦਾਣਾ ਪਾਣੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ।ਬੀਰ ਸਿੰਘ ਦੇ ਇਸ ਨਵੇਂ ਗੀਤ ਦੀ ਵੀ ਫੈਨਸ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। 

 

Related Post

GTC Creators Awards 2026: ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ, ਪੰਜਾਬੀ ਸੰਗੀਤ ਜਗਤ ਵਿੱਚ ਯੋਗਦਾਨ ਲਈ ਮਿਲਿਆ ਮਾਣ
ਜੀਟੀਸੀ ਨੈੱਟਵਰਕ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਡਾ. ਰਾਬਿੰਦਰ ਨਾਰਾਇਣ ਨੇ ਗਾਇਕਾ ਸਵੀਤਾਜ ਬਰਾੜ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਸਨਮਾਨਿਤ
ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਰਿਲੀਜ਼
ਭਾਰਤੀ ਮਿਥਿਹਾਸ ਦੀਆਂ ਅਣਸੁਣੀਆਂ ਕਹਾਣੀਆਂ ਲੈ ਕੇ ਆ ਰਹੇ ਹਨ ਲੇਖਕ ਅਕਸ਼ਤ ਗੁਪਤਾ, ‘Untold Stories’ ਵਿੱਚ ਖੁੱਲ੍ਹਣਗੇ ਸ਼ਿਵ, ਪਾਰਵਤੀ ਅਤੇ ਗਣੇਸ਼ ਨਾਲ ਜੁੜੇ ਕਈ ਰਹੱਸ
ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਪਾਕੀਜ਼ਗੀ’ ਰਿਲੀਜ਼, ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਨੂੰ ਬਿਆਨ ਕਰਦਾ ਹੈ ਗੀਤ
ਗਾਇਕ ਕਾਕਾ ਦਾ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼, ਪੰਜਾਬ ਦੇ ਨੌਜਵਾਨਾਂ ਨੂੰ ਕਰੜੀ ਮਿਹਨਤ ਦਾ ਦਿੱਤਾ ਗੀਤ ਰਾਹੀਂ ਸੁਨੇਹਾ

© Copyright Galactic Television & Communications Pvt. Ltd. 2026. All rights reserved.