ਬੀਰ ਸਿੰਘ ਦੀ ਸੁਰੀਲੀ ਆਵਜ਼ ‘ਚ ਰੋਮਾਂਟਿਕ ਗੀਤ ‘ਐਸੀ ਪ੍ਰੇਮ ਕਹਾਣੀ’ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਆਡੀਓ ਗਿਆਰਾਂ ਅਗਸਤ ਨੂੰ ਤੁਸੀਂ ਸੁਣ ਸਕਦੇ ਹੋ ਜਦੋਂਕਿ ਗੀਤ ਦਾ ਆਫੀਸ਼ੀਅਲ ਵੀਡੀਓ ਤੁਸੀਂ ਬਾਰਾਂ ਅਗਸਤ, ਦਿਨ ਬੁੱਧਵਾਰ ਨੂੰ ਵੇਖ ਸਕਦੇ ਹੋ । ਇਸ ਗੀਤ ਦਾ ਮਿਊਜ਼ਿਕ ਗੁਰਮੀਤ ਸਿੰਘ ਦੇ ਵੱਲੋਂ ਤਿਆਰ ਕੀਤਾ ਗਿਆ ਹੈ।
Add GTC Pollywood on Google

ਗੀਤ ਦੇ ਬੋਲ ਮਨਦੀਪ ਖੁਰਮੀ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਆਰ ਜੇ ਬੀਟਸ ਯੂ. ਐੱਸ. ਏ ਅਤੇ ਰਾਮ ਭੋਗਪੁਰੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਗੀਤ ਦੀ ਵੀਡੀਓ ਦਾ ਡਾਇਰੈਕਸ਼ਨ ਮੁਨੀਸ਼ ਕ੍ਰਿਏਟਿਵ ਦੇ ਵੱਲੋਂ ਕੀਤਾ ਜਾਵੇਗਾ।ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਦੋਂਕਿ ਗੀਤ ਦਾ ਆਡੀਓ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।

ਬੀਰ ਸਿੰਘ ਦਾ ਵਰਕ ਫ੍ਰੰਟ
ਬੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। ਜਿਸ ‘ਚ ਤੂੰ ਤੇ ਮੈਂ, ਕਾਇਨਾਤ, ਇੱਕੋ ਰੰਗ, ਦਾਣਾ ਪਾਣੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ।ਬੀਰ ਸਿੰਘ ਦੇ ਇਸ ਨਵੇਂ ਗੀਤ ਦੀ ਵੀ ਫੈਨਸ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ।
- GTC Pollywood