ਨਵੇਂ ਸਾਲ ਦੀ ਸ਼ਾਮ ਅਬੂ ਧਾਬੀ ਵਿੱਚ ਸ਼ੋਅ ਕਰਨਗੇ ਦਿਲਜੀਤ ਦੋਸਾਂਝ, 31 ਦਸੰਬਰ ਦੇ ਸ਼ੋਅ ਲਈ ਪ੍ਰੀ-ਸੇਲ ਟਿਕਟਾਂ ਦੀ ਵਿਕਰੀ ਸ਼ੁਰੂ
ਪੰਜਾਬੀ ਸੰਗੀਤ ਜਗਤ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਾਰ ਉਹ ਸਾਲ 2026 ਦੇ ਆਖ਼ਰੀ ਦਿਨ ਯਾਨੀ 31 ਦਸੰਬਰ ਨੂੰ ਅਬੂ ਧਾਬੀ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਖ਼ਾਸ ਬਣਾਉਣ ਜਾ ਰਹੇ ਹਨ। ਉਨ੍ਹਾਂ ਦੇ ਇਸ ਨਿਊ ਈਅਰ ਈਵ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

_8910cebaed9fa0a460d55d8ed5f21c07_1280X720.webp)
ਦਿਲਜੀਤ ਦੋਸਾਂਝ ਨੇ ਆਪਣੇ 31 ਦਸੰਬਰ ਦੇ ਅਬੂ ਧਾਬੀ ਸ਼ੋਅ ਲਈ ਟਿਕਟਾਂ ਦੀ ਪ੍ਰੀ-ਸੇਲ ਸ਼ੁਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪ੍ਰੀ-ਸੇਲ ਦਾ ਲਾਭ ਮਾਸਟਰਕਾਰਡ ਰਾਹੀਂ ਟਿਕਟਾਂ ਖਰੀਦਣ ਵਾਲੇ ਲੋਕ ਲੈ ਸਕਦੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਲਈ ਜਨਰਲ ਸੇਲ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਨਵੇਂ ਸਾਲ ਦਾ ਸਵਾਗਤ ਦਿਲਜੀਤ ਦੇ ਗੀਤਾਂ ਨਾਲ ਕਰਨਗੇ ਪ੍ਰਸ਼ੰਸਕ
ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੁਨੀਆ ਭਰ ਵਿੱਚ ਕਾਫ਼ੀ ਮਸ਼ਹੂਰ ਹਨ। ਉਨ੍ਹਾਂ ਦੀ ਸ਼ਾਨਦਾਰ ਸਟੇਜ ਪਰਫਾਰਮੈਂਸ ਅਤੇ ਹਿੱਟ ਗੀਤਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚਦੇ ਹਨ। ਹੁਣ ਅਬੂ ਧਾਬੀ ਵਿੱਚ ਹੋਣ ਵਾਲੇ ਇਸ ਖ਼ਾਸ ਸ਼ੋਅ ਰਾਹੀਂ ਪ੍ਰਸ਼ੰਸਕ ਸਾਲ 2027 ਦਾ ਸਵਾਗਤ ਦਿਲਜੀਤ ਦੇ ਸੰਗੀਤ ਅਤੇ ਧਮਾਕੇਦਾਰ ਅੰਦਾਜ਼ ਨਾਲ ਕਰ ਸਕਣਗੇ।ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਦੀ ਖ਼ਬਰ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਜਨਰਲ ਸੇਲ ਸ਼ੁਰੂ ਹੋਣ ’ਤੇ ਟਿਕੀਆਂ ਹੋਈਆਂ ਹਨ।