logo
logo

ਦਿਲਜੀਤ ਦੋਸਾਂਝ ਦੇ ਕੰਸਰਟਾਂ ਦਾ ਕਮਾਲ! ਗਾਉਂਦੇ-ਗਾਉਂਦੇ ਕਰੋੜਾਂ ਦਾ ਕਾਰੋਬਾਰ ਕਰਵਾ ਗਏ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ “ਔਰਾ ਟੂਰ” ਨੂੰ ਲੈ ਕੇ ਚਰਚਾ ‘ਚ ਹਨ ।ਬੀਤੇ ਦਿਨੀਂ 30 ਅਕਤੂਬਰ ਨੂੰ ਉਨ੍ਹਾਂ ਦਾ ਸ਼ੋਅ ਹੋਇਆ। ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਲੋਕਾਂ ਨੂੰ ਝੂਮਣ ਲਾ ਦਿੱਤਾ।ਉਨ੍ਹਾਂ ਦੇ ਸ਼ੋਅ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਭਾਰਤ ਦੀ ਅਰਥ ਵਿਵਸਥਾ ‘ਚ ਵੱਡਾ ਰੋਲ ਨਿਭਾਉਂਦੇ ਹਨ। ਉਨ੍ਹਾਂ ਦੇ ਪੁਰਾਣੇ ਮਿਊਜ਼ਿਕ ਟੂਰ ਨੇ ਭਾਰਤੀ ਅਰਥ ਵਿਵਸਥਾ ‘ਚ ਕਰੀਬ ਨੌ ਸੌ ਤਰਤਾਲੀ ਕਰੋੜ ਦਾ ਯੋਗਦਾਨ ਪਾਇਆ ਸੀ। ਜਿਸ ਦਾ ਫਾਇਦਾ ਹੋਟਲ, ਟ੍ਰੈਵਲ ਕੰਪਨੀਆਂ, ਟੂਰਿਜ਼ਮ ਕਾਰੋਬਾਰ ਤੇ ਸਰਕਾਰ ਨੂੰ  ਹੋਇਆ ਸੀ।

 ਜਾਣੋ ਕਿਵੇਂ ਬਣੇ ਸਨ 943  ਕਰੋੜ 

ਦਿਲਜੀਤ ਦੋਸਾਂਝ ਦਾ ਦਿਲ-ਲੁਮਿਨਾਟੀ ਟੂਰ ਜੋ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਕੇ ਦਸੰਬਰ 2024 ਤੱਕ ਚੱਲਿਆ ਸੀ । ਭਾਰਤ ਦੇ ਤੇਰਾਂ ਸ਼ਹਿਰਾਂ ‘ਚ ਦਿਲਜੀਤ ਦੋਸਾਂਝ ਦੇ ਸ਼ੋਅ ਹੋਏ ਸਨ । ਇਨ੍ਹਾਂ ਕੰਸਟਰ ‘ਚ ਤਿੰਨ ਲੱਖ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚੇ ਸਨ।

ਖ਼ਾਸ ਗੱਲ ਇਹ ਸੀ ਕਿ ਕੰਸਰਟ ਦੀਆਂ ਟਿਕਟਾਂ ਮਹਿਜ਼ ਦਸ ਮਿੰਟ ‘ਚ ਵਿਕ ਗਈਆਂ ਸਨ।ਇੱਕ ਰਿਪੋਰਟ ਦੇ ਮੁਤਾਬਕ ਇਸ ਟੂਰ ਤੋਂ ਕੁੱਲ ਨੌ ਸੌ ਤਰਤਾਲੀ ਕਰੋੜ ਰੁਪਏ ਦਾ ਆਰਥਿਕ ਫਾਇਦਾ ਹੋਇਆ ਸੀ ।ਇਸ ਕੰਸਰਟ ਦੇ ਨਾਲ ਮਹਿਜ਼ ਆਯੋਜਕਾਂ ਨੂੰ ਹੀ ਫਾਇਦਾ ਨਹੀਂ ਹੋਇਆ। ਇਸ ਤੋਂ ਇਲਾਵਾ ਹੋਟਲ ਰੈਸਟੋਰੈਂਟ ਤੇ ਟੂਰਿਜ਼ਮ ਕਾਰੋਬਾਰ ਨੂੰ ਵੀ ਵੱਡਾ ਮੁਨਾਫਾ ਹੋਇਆ ਸੀ । 

- GTC Pollywood

Top Stories