ਗੈਰੀ ਸੰਧੂ ਨੇ ਕਿਹਾ ‘ਗਾਣੇ ਲਈ ਮੈਨੂੰ ਚਾਹੀਦੀ ਸੀ ਇੱਦਾਂ ਦੀ ਕੁੜੀ ਪਤੰਦਰ ਨੇ ਬਾਹਲੀ ਸੋਹਣੀ ਬਣਾ ਤੀ’
ਗੈਰੀ ਸੰਧੂ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ਬਾਰੇ ਦੱਸਿਆ ਹੈ।ਪੋਸਟ ਸਾਂਝੀ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ “ਮੇਰਾ ਇੱਕ ਗਾਣਾ ਆਉਣ ਵਾਲਾ ਤੇ ਮੈਂ ਏਨੂੰ ਕਿਹਾ ਸੀ ਕਿ ਇੱਦਾਂ ਦੀ ਕੁੜੀ ਚਾਹੀਦੀ ਆ।ਪਤੰਦਰ ਨੇ ਬਾਹਲੀ ਸੋਹਣੀ ਬਣਾ ਤੀ । ਫੋਟੋ ਤੇ ਗਾਣੇ ਦਾ ਨਾਮ ਨੋਜ਼ ਪਿੰਨ”।
ਗੈਰੀ ਸੰਧੂ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ਬਾਰੇ ਦੱਸਿਆ ਹੈ।ਪੋਸਟ ਸਾਂਝੀ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ “ਮੇਰਾ ਇੱਕ ਗਾਣਾ ਆਉਣ ਵਾਲਾ ਤੇ ਮੈਂ ਏਨੂੰ ਕਿਹਾ ਸੀ ਕਿ ਇੱਦਾਂ ਦੀ ਕੁੜੀ ਚਾਹੀਦੀ ਆ।ਪਤੰਦਰ ਨੇ ਬਾਹਲੀ ਸੋਹਣੀ ਬਣਾ ਤੀ । ਫੋਟੋ ਤੇ ਗਾਣੇ ਦਾ ਨਾਮ ਨੋਜ਼ ਪਿੰਨ”। ਗੈਰੀ ਸੰਧੂ ਦੀ ਇਸ ਪੋਸਟ ‘ਤੇ ਇੱਕ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ ‘ਭਾਜੀ ਇਹਦੇ ਨਾਲ ਹੀ ਵਿਆਹ ਕਰਵਾ ਲਓ’।ਇਸ ਤੋਂ ਇਲਾਵਾ ਕਈ ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਗੈਰੀ ਸੰਧੂ ਦਾ ਵਰਕ ਫ੍ਰੰਟ
ਗੈਰੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਈਲੀਗਲ ਵੈਪਨ, ਬੰਦਾ ਬਣ ਜਾ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਸਣੇ ਕਈ ਹਿੱਟ ਗੀਤ ਦੇ ਚੁੱਕੇ ਹਨ।

ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ
ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਦੇਸ਼ ‘ਚ ਹੀ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ । ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਅਵਤਾਰ ਸਿੰਘ ਰੱਖਿਆ ਹੈ। ਹਾਲਾਂਕਿ ਉਹਨਾਂ ਦਾ ਇਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲਿਆ।