ਅਮਰਿੰਦਰ ਗਿੱਲ ਦੀ ਆਵਾਜ਼ ‘ਚ ਗੀਤ ‘ਕੈਰੇਮਲ’ ਜੋ ਕਈ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਹੁਣ ਇਸ ਗੀਤ ਦਾ ਵੀਡੀਓ ਵੀ ਗਾਇਕ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੇ। ਇਸ ਗੀਤ ‘ਚ ਅਮਰਿੰਦਰ ਗਿੱਲ ਨੇ ਇੱਕ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ । ਜਿਸ ਦੇ ਪਿੱਛੇ ਕਈ ਗੱਭਰੂ ਦੀਵਾਨੇ ਹੋਏ ਫਿਰਦੇ ਹਨ। ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਕਿ ਅਮਰਿੰਦਰ ਗਿੱਲ ਦੇ ਪੁੱਤਰ ਅਰਨਾਜ਼ ਤੇ ਅਰਮਾਨ ਗਿੱਲ ਨੇ ਦਿੱਤਾ ਹੈ।
Add GTC Pollywood on Google
ਅਮਰਿੰਦਰ ਗਿੱਲ ਦੀ ਆਵਾਜ਼ ‘ਚ ਗੀਤ ‘ਕੈਰੇਮਲ’ ਜੋ ਕਈ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਹੁਣ ਇਸ ਗੀਤ ਦਾ ਵੀਡੀਓ ਵੀ ਗਾਇਕ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੇ। ਇਸ ਗੀਤ ‘ਚ ਅਮਰਿੰਦਰ ਗਿੱਲ ਨੇ ਇੱਕ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ । ਜਿਸ ਦੇ ਪਿੱਛੇ ਕਈ ਗੱਭਰੂ ਦੀਵਾਨੇ ਹੋਏ ਫਿਰਦੇ ਹਨ।

ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਕਿ ਅਮਰਿੰਦਰ ਗਿੱਲ ਦੇ ਪੁੱਤਰ ਅਰਨਾਜ਼ ਤੇ ਅਰਮਾਨ ਗਿੱਲ ਨੇ ਦਿੱਤਾ ਹੈ। ਅਤੇ ਡਾਇਰੈਕਸ਼ਨ ਦਿਲਜੋਤ ਗਰਚਾ ਦੇ ਵੱਲੋਂ ਕੀਤੀ ਗਈ ਹੈ। ਅਮਰਿੰਦਰ ਗਿੱਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਗੀਤ ਦੇ ਰਾਹੀਂ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ ਅਤੇ ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਵੀ ਆ ਰਿਹਾ ਹੈ।

ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ। ਅਮਰਿੰਦਰ ਗਿੱਲ ਕਦੇ ਵੀ ਗਾਇਕੀ ਦੇ ਖੇਤਰ ‘ਚ ਨਹੀਂ ਸੀ ਆਉਣਾ ਚਾਹੁੰਦੇ ਪਰ ਕਿਸਮਤ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਈ। ਇਸ ਤੋਂ ਪਹਿਲਾਂ ਉਹ ਬੈਂਕ ‘ਚ ਨੌਕਰੀ ਕਰਦੇ ਸਨ ਅਤੇ ਇਸ ਤੋਂ ਉਹ ਵਧੀਆ ਭੰਗੜਾ ਕਲਾਕਾਰ ਵੀ ਹਨ।
- GTC Pollywood