ਗੁਰਦਾਸ ਮਾਨ ਦੀ ਆਵਾਜ਼ ‘ਚ ਗੀਤ ‘ਮੁੰਡਾ ਇਹੋ ਚਾਹੀਦਾ’ ਰਿਲੀਜ਼, ਕੁੜੀ ਦੇ ਦਿਲ ਦੇ ਜਜ਼ਬਾਤ ਨੂੰ ਕੀਤਾ ਗਿਆ ਬਿਆਨ
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਇਨ੍ਹੀਂ ਦਿਨੀਂ ਆਪਣੀ ਈਪੀ ‘ਖੁਸ਼ ਕਾਇਨਾਤ’ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਇਸ ਈਪੀ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ । ਹੁਣ ਗੁਰਦਾਸ ਮਾਨ ਦਾ ਨਵਾਂ ਗੀਤ ‘ਮੁੰਡਾ ਇਹੋ ਚਾਹੀਦਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਉਨ੍ਹਾਂ ਨੇ ਕੁੜੀ ਦੇ ਦਿਲ ਦੇ ਜ਼ਜਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਇਨ੍ਹੀਂ ਦਿਨੀਂ ਆਪਣੀ ਈਪੀ ‘ਖੁਸ਼ ਕਾਇਨਾਤ’ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਇਸ ਈਪੀ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ । ਹੁਣ ਗੁਰਦਾਸ ਮਾਨ ਦਾ ਨਵਾਂ ਗੀਤ ‘ਮੁੰਡਾ ਇਹੋ ਚਾਹੀਦਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਉਨ੍ਹਾਂ ਨੇ ਕੁੜੀ ਦੇ ਦਿਲ ਦੇ ਜ਼ਜਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁੜੀ ਆਪਣੀ ਪਸੰਦ ਦੇ ਮੁੰਡੇ ਨੂੰ ਆਪਣਾ ਹਮਸਫਰ ਬਨਾਉਣਾ ਚਾਹੁੰਦੀ ਹੈ।

ਹਾਲਾਂਕਿ ਘਰ ਵਾਲੇ ਉਸ ਨੂੰ ਕਈ ਰਿਸ਼ਤੇ ਵਿਖਾਉਂਦੇ ਹਨ। ਪਰ ਉਸ ਨੂੰ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਅਤੇ ਉਸ ਦੇ ਪਿਤਾ ਕਹਿੰਦੇ ਹਨ ਕਿ ਉਹ ਆਪਣੇ ਚਾਚੇ ਦੀ ਗੱਲ ਮੰਨਦੀ ਹੈ ਅਤੇ ਗੁਰਦਾਸ ਮਾਨ ਉਸ ਕੁੜੀ ਦੇ ਚਾਚਾ ਬਣ ਕੇ ਉਸ ਨੂੰ ਮਨਾਉਂਦੇ ਹਨ ਅਤੇ ਉਹ ਮੰਨ ਵੀ ਜਾਂਦੀ ਹੈ।
_8db8a2fe02836ee0a6d319b8c6d192ed_1280X720.webp)
ਗੀਤ ਦੇ ਬੋਲ ਖੁਦ ਗੁਰਦਾਸ ਮਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ ਵੀ ਉਨ੍ਹਾਂ ਨੇ ਖੁਦ ਕੀਤਾ ਹੈ। ਗੁਰਦਾਸ ਮਾਨ ਦਾ ਇਹ ਗੀਤ ਫੈਨਸ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ਗੀਤ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਗੀਤ ਦੀ ਫੀਚਰਿੰਗ ‘ਚ ਗੁਰਦਾਸ ਮਾਨ ਦੇ ਨਾਲ ਸਤਵੰਤ ਕੌਰ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ।