ਹੈਪੀ ਰਾਏਕੋਟੀ ਦੀ ਆਵਾਜ਼ ‘ਚ ਗੀਤ ‘ਹਮਸਫ਼ਰ’ ਰਿਲੀਜ਼, ਸੰਨੀ ਸਿੰਘ ਤੇ ਨੀਰੂ ਬਾਜਵਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆਇਆ ਪਸੰਦ

ਨੀਰੂ ਬਾਜਵਾ ਦੀ ਫ਼ਿਲਮ ‘ਥਾਪੀ’ ਦਾ ਗੀਤ ‘ਹਮਸਫ਼ਰ’ ਰਿਲੀਜ਼ ਹੋ ਚੁੱਕਿਆ ਹੈ। ਸੰਨੀ ਸਿੰਘ ਤੇ ਨੀਰੂ ਬਾਜਵਾ ਤੇ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਹੈਪੀ ਰਾਏਕੋਟੀ ਨੇ ਅਤੇ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਲਿਖੇ ਹਨ ।

By  Shaminder Kaur Kaler October 14th 2026 06:12 PM -- Updated: October 14th 2026 06:16 PM

ਨੀਰੂ ਬਾਜਵਾ ਦੀ ਫ਼ਿਲਮ ‘ਥਾਪੀ’ ਦਾ ਗੀਤ ‘ਹਮਸਫ਼ਰ’ ਰਿਲੀਜ਼ ਹੋ ਚੁੱਕਿਆ ਹੈ। ਸੰਨੀ ਸਿੰਘ ਤੇ ਨੀਰੂ ਬਾਜਵਾ ਤੇ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਹੈਪੀ ਰਾਏਕੋਟੀ ਨੇ ਅਤੇ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਲਿਖੇ ਹਨ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਖੁਦ ਨੀਰੂ ਬਾਜਵਾ ਨੂੰ ਵੀ ਇਹ ਗੀਤ ਬਹੁਤ ਜ਼ਿਆਦਾ ਪਸੰਦ ਹੈ।


ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਚੇਤ ਸਿੰਘ ਨੇ । ਦੱਸ ਦਈਏ ਕਿ ਨੀਰੂ ਬਾਜਵਾ ਤੇ ਸੰੰਨੀ ਸਿੰਘ ਦੀ ਇਹ ਫ਼ਿਲਮ ਕਬੱਡੀ ਤੇ ਅਧਾਰਿਤ ਹੈ।ਜਿਸ ‘ਚ ਕੁੜੀਆਂ ਦੇ ਹੌਸਲੇ ਤੇ ਜਜ਼ਬੇ ਨੂੰ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਨੀਰੂ ਬਾਜਵਾ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਜਿਸ ‘ਚ ਕਲੀ ਜੋਟਾ, ਸ਼ਾਇਰ, ਜੱਟ ਐਂਡ ਜੂਲੀਅਟ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੇ ਨਾਲ ਕੀਤੀ ਸੀ। ਪਰ ਬਾਲੀਵੁੱਡ ‘ਚ ਨੀਰੂ ਬਾਜਵਾ ਦਾ ਤਜ਼ਰਬਾ ਜ਼ਿਆਦਾ ਵਧੀਆ ਨਹੀਂ ਰਿਹਾ । ਜਿਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ।  

© Copyright Galactic Television & Communications Pvt. Ltd. 2026. All rights reserved.