ਫ਼ਿਲਮ ‘ਲੁੱਟ ਮੁਬਾਰਕ’ ਦਾ ਗੀਤ ‘ਤੇਰੇ ਜਿੰਨਾ ਸੋਹਣਾ’ ਹੈਪੀ ਰਾਏਕੋਟੀ ਦੀ ਆਵਾਜ਼ ‘ਚ ਰਿਲੀਜ਼
ਹਰੀਸ਼ ਵਰਮਾ ਤੇ ਕਨਿਕਾ ਮਾਨ ਦੀ ਆਵਾਜ਼ ‘ਚ ਗੀਤ ‘ਤੇਰੇ ਜਿੰਨਾ ਸੋਹਣਾ’ ਗੀਤ ਹੈਪੀ ਰਾਏਕੋਟੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਕਨਿਕਾ ਮਾਨ ਤੇ ਹਰੀਸ਼ ਵਰਮਾ ‘ਤੇ ਫ਼ਿਲਮਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਵੀ ਖੁਦ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ।ਇਹ ਇੱਕ ਰੋਮਾਂਟਿਕ ਗੀਤ ਹੈ ਅਤੇ ਦਰਸ਼ਕਾਂ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

ਫ਼ਿਲਮ ਦਾ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੈ। ਫ਼ਿਲਮ ‘ਚ ਕਾਮੇਡੀ, ਰੋਮਾਂਸ ਅਤੇ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ। ਇਹ ਫ਼ਿਲਮ ਪੱਚੀ ਸਤੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
_2ab547f00b655fb529eaf8e4946c5d38_1280X720.webp)
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜਿਸ ‘ਚ ‘ਯਾਰ ਅਣਮੁੱਲੇ’, ‘ਹਾਈਐਂਡ ਯਾਰੀਆਂ’, ਮੁੰਡਾ ਹੀ ਚਾਹੀਦਾ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਗੋਲਕ ਬੁਗਨੀ ਬੈਂਕ ਤੇ ਬਟੂਆ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ।