ਰਾਜਵੀਰ ਜਵੰਦਾ ਦਾ ਗੀਤ ‘ਸੁਰਮਾ’ ਰਿਲੀਜ਼, ਫੈਨਸ ਗਾਇਕ ਨੂੰ ਵੇਖ ਕੇ ਹੋਏ ਭਾਵੁਕ

ਰਾਜਵੀਰ ਜਵੰਦਾ ਦਾ ਗੀਤ ‘ਸੁਰਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤ ਪੇਸ਼ ਕੀਤੇ ਗਏ ਹਨ। ਗੀਤ ਦੀ ਫੀਚਰਿੰਗ ‘ਚ ਰਾਜਵੀਰ ਜਵੰਦਾ ਤੇ ਯੇਸ਼ਾ ਸਾਗਰ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਤੇਜੀ ਨਾਭੇਆਲਾ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦਾ ਵੀਡੀਓ ਸੁੱਖ ਸੰਘੇੜਾ ਦੇ ਵੱਲੋਂ ਬਣਾਇਆ ਗਿਆ ਹੈ।

By  Shaminder Kaur Kaler August 7th 2026 06:00 PM

ਰਾਜਵੀਰ ਜਵੰਦਾ ਦਾ ਗੀਤ ‘ਸੁਰਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤ ਪੇਸ਼ ਕੀਤੇ ਗਏ ਹਨ। ਗੀਤ ਦੀ ਫੀਚਰਿੰਗ ‘ਚ ਰਾਜਵੀਰ ਜਵੰਦਾ ਤੇ ਯੇਸ਼ਾ ਸਾਗਰ ਨਜ਼ਰ ਆ ਰਹੇ ਹਨ ।


ਗੀਤ ਦੇ ਬੋਲ ਤੇਜੀ ਨਾਭੇਆਲਾ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦਾ ਵੀਡੀਓ ਸੁੱਖ ਸੰਘੇੜਾ ਦੇ ਵੱਲੋਂ ਬਣਾਇਆ ਗਿਆ ਹੈ। ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰੋਤੇ ਰਾਜਵੀਰ ਜਵੰਦਾ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ ।

ਰਾਜਵੀਰ ਜਵੰਦਾ ਦਾ ਵਰਕ ਫ੍ਰੰਟ

ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਜਿਸ ‘ਬਾਬਲ ਤੇਰੀ ਪੱਗ ਵੇ ਸੋਹਣੀ’, ‘ਫਿਰ ਕਿਸੇ ਕੰਮ ਦਾ ਨਾਂ ਮੈਂ ਰਹਿੰਨੀ ਆਂ ਜਦ ਤੂੰ ਦਿੱਸ ਪੈਂਨਾ ਏ’ ਸਣੇ ਕਈ ਹਿੱਟ ਗੀਤ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

Related Post

GTC Creators Awards 2026: ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ, ਪੰਜਾਬੀ ਸੰਗੀਤ ਜਗਤ ਵਿੱਚ ਯੋਗਦਾਨ ਲਈ ਮਿਲਿਆ ਮਾਣ
ਜੀਟੀਸੀ ਨੈੱਟਵਰਕ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਡਾ. ਰਾਬਿੰਦਰ ਨਾਰਾਇਣ ਨੇ ਗਾਇਕਾ ਸਵੀਤਾਜ ਬਰਾੜ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਸਨਮਾਨਿਤ
ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਰਿਲੀਜ਼
ਭਾਰਤੀ ਮਿਥਿਹਾਸ ਦੀਆਂ ਅਣਸੁਣੀਆਂ ਕਹਾਣੀਆਂ ਲੈ ਕੇ ਆ ਰਹੇ ਹਨ ਲੇਖਕ ਅਕਸ਼ਤ ਗੁਪਤਾ, ‘Untold Stories’ ਵਿੱਚ ਖੁੱਲ੍ਹਣਗੇ ਸ਼ਿਵ, ਪਾਰਵਤੀ ਅਤੇ ਗਣੇਸ਼ ਨਾਲ ਜੁੜੇ ਕਈ ਰਹੱਸ
ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਪਾਕੀਜ਼ਗੀ’ ਰਿਲੀਜ਼, ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਨੂੰ ਬਿਆਨ ਕਰਦਾ ਹੈ ਗੀਤ
ਗਾਇਕ ਕਾਕਾ ਦਾ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼, ਪੰਜਾਬ ਦੇ ਨੌਜਵਾਨਾਂ ਨੂੰ ਕਰੜੀ ਮਿਹਨਤ ਦਾ ਦਿੱਤਾ ਗੀਤ ਰਾਹੀਂ ਸੁਨੇਹਾ

© Copyright Galactic Television & Communications Pvt. Ltd. 2026. All rights reserved.