logo
logo

ਰਾਜਵੀਰ ਜਵੰਦਾ ਦਾ ਗੀਤ ‘ਸੁਰਮਾ’ ਰਿਲੀਜ਼, ਫੈਨਸ ਗਾਇਕ ਨੂੰ ਵੇਖ ਕੇ ਹੋਏ ਭਾਵੁਕ

ਰਾਜਵੀਰ ਜਵੰਦਾ ਦਾ ਗੀਤ ‘ਸੁਰਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤ ਪੇਸ਼ ਕੀਤੇ ਗਏ ਹਨ। ਗੀਤ ਦੀ ਫੀਚਰਿੰਗ ‘ਚ ਰਾਜਵੀਰ ਜਵੰਦਾ ਤੇ ਯੇਸ਼ਾ ਸਾਗਰ ਨਜ਼ਰ ਆ ਰਹੇ ਹਨ ।

ਗੀਤ ਦੇ ਬੋਲ ਤੇਜੀ ਨਾਭੇਆਲਾ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦਾ ਵੀਡੀਓ ਸੁੱਖ ਸੰਘੇੜਾ ਦੇ ਵੱਲੋਂ ਬਣਾਇਆ ਗਿਆ ਹੈ। ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰੋਤੇ ਰਾਜਵੀਰ ਜਵੰਦਾ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ ।

ਰਾਜਵੀਰ ਜਵੰਦਾ ਦਾ ਵਰਕ ਫ੍ਰੰਟ

ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਜਿਸ ‘ਬਾਬਲ ਤੇਰੀ ਪੱਗ ਵੇ ਸੋਹਣੀ’, ‘ਫਿਰ ਕਿਸੇ ਕੰਮ ਦਾ ਨਾਂ ਮੈਂ ਰਹਿੰਨੀ ਆਂ ਜਦ ਤੂੰ ਦਿੱਸ ਪੈਂਨਾ ਏ’ ਸਣੇ ਕਈ ਹਿੱਟ ਗੀਤ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

- GTC Pollywood

Top Stories