ਸ਼ੈਰੀ ਮਾਨ ਨੇ ਆਪਣੇ ਫੈਨ ਦੇ ਨਾਲ ਤਿੰਨ ਸਾਲ ਪਹਿਲਾਂ ਕੀਤਾ ਪੁਰਾਣਾ ਵਾਅਦਾ ਨਿਭਾਇਆ

ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਛੋਟੇ ਫੈਨ ਗਗਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਗਨ ਸ਼ੈਰੀ ਮਾਨ ਨੂੰ ਦੱਸ ਰਿਹਾ ਹੈ ਕਿ ਉਹ ਸ਼ੈਰੀ ਮਾਨ ਨੂੰ ਬਹੁਤ ਯਾਦ ਕਰਦਾ ਸੀ ।

By  Shaminder Kaur Kaler November 18th 2026 05:15 PM

ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਛੋਟੇ ਫੈਨ ਗਗਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਗਨ ਸ਼ੈਰੀ ਮਾਨ ਨੂੰ ਦੱਸ ਰਿਹਾ ਹੈ ਕਿ ਉਹ ਸ਼ੈਰੀ ਮਾਨ ਨੂੰ ਬਹੁਤ ਯਾਦ ਕਰਦਾ ਸੀ । ਜਿਸ ‘ਤੇ ਸ਼ੈਰੀ ਮਾਨ ਕਹਿੰਦੇ ਹਨ ਕਿ ਉਸਦਾ ਪਿਆਰ ਹੀ ਸੀ ਜੋ ਉਨ੍ਹਾਂ ਨੂੰ ਖਿੱਚ ਕੇ ਉਸ ਦੇ ਕੋਲ ਲੈ ਕੇ ਆਇਆ ਹੈ। ਸੋਸ਼ਲ ਮੀਡੀਆ ਤੇ ਸ਼ੈਰੀ ਮਾਨ ਦਾ ਆਪਣੇ ਫੈਨ ਦੇ ਨਾਲ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ਅਤੇ ਸ਼ੈਰੀ ਮਾਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। 


ਸ਼ੈਰੀ ਮਾਨ ਦਾ ਵਰਕ ਫ੍ਰੰਟ 

ਸ਼ੈਰੀ ਮਾਨ ਜਲਦ ਹੀ ਚੰਡੀਗੜ੍ਹ ‘ਚ ਪਰਫਾਰਮ ਕਰਨ ਜਾ ਰਹੇ ਹਨ। ਉਹ ਆਪਣੇ ਲਾਈਵ ਸ਼ੋਅ ਦੇ ਲਈ ਪੰਜਾਬ ਆਏ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਗੀਤ ਵੀ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਪਰ ਹੁਣ ਸ਼ੈਰੀ ਮਾਨ ਦੇ ਫੈਨਸ ਉਨ੍ਹਾਂ ਦੇ ਲਾਈਵ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ।ਸ਼ੈਰੀ ਮਾਨ ਇੱਕ ਵਧੀਆ ਗਾਇਕ, ਵਧੀਆ ਅਦਾਕਾਰ ਤੇ ਇੱਕ ਬਿਹਤਰੀਨ ਮਿਮਿਕਰੀ ਆਰਟਿਸਟ ਵੀ ਹਨ । 

© Copyright Galactic Television & Communications Pvt. Ltd. 2026. All rights reserved.