logo
logo

ਦਿਵਿਤ ਔਲਕ ਦੇ ਦਿਹਾਂਤ ਕਾਰਨ ਜੈਜ਼ੀ ਬੀ ਤੇ ਹਨੀ ਸਿੰਘ ਦੇ ਗਾਣੇ ਦੀ ਰਿਲੀਜ਼ ਡੇਟ ਟਲੀ, ਹਨੀ ਸਿੰਘ ਨੇ ਦਿੱਤੀ ਜਾਣਕਾਰੀ

ਜੈਜ਼ੀ ਬੀ ਤੇ ਹਨੀ ਸਿੰਘ ਦਾ ਗਾਣਾ ਜੋ ਕਿ ਜਲਦ ਰਿਲੀਜ਼ ਹੋਣ ਵਾਲਾ ਸੀ। ਪਰ ਹੁਣ ਇਸ ਗਾਣੇ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਯੋ ਯੋ ਹਨੀ ਸਿੰਘ ਨੇ ਦਿੱਤੀ ਹੈ। ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ।ਜਿਸ ‘ਚ ਹਨੀ ਸਿੰਘ ਕਹਿ ਰਹੇ ਹਨ ਮੇਰਾ ਤੇ ਜੈਜ਼ੀ ਬੀ ਦਾ ਇੱਕ ਗਾਣਾ ਆ ਰਿਹਾ ਸੀ।ਜਿਸ ਨੂੰ ਦਿਨੇਸ਼ ਭਾਜੀ ਪਲਾਨ ਕਰ ਰਹੇ ਸਨ।

ਪਰ ਦਿਨੇਸ਼ ਭਾਜੀ ਦੇਵ ਘਰ ਇਹ ਭਾਣਾ ਵਰਤ ਗਿਆ।ਜਿਸ ਕਾਰਨ ਹਾਲੇ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ।ਦੱਸ ਦਈਏ ਕਿ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦਾ ਕੁਝ ਦਿਨ ਪਹਿਲਾਂ ਇੱਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ ।ਜਵਾਨ ਪੁੱਤ ਦੀ ਮੌਤ ਤੋਂ ਬਾਅਦ ਦਿਨੇਸ਼ ਔਲਕ ਬੁਰੀ ਤਰ੍ਹਾਂ ਟੁੱਟ ਗਏ ਹਨ। 

ਅੰਤਿਮ ਰਸਮਾਂ ‘ਚ ਪਹੁੰਚੀ ਪੰਜਾਬੀ ਇੰਡਸਟਰੀ 

ਦਿਵਿਤ ਔਲਕ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਪਹੁੰਚੇ ਸਨ ਅਤੇ ਦਿਨੇਸ਼ ਔਲਕ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆਏ ਸਨ। ਜੈਜ਼ੀ ਬੀ ਤੇ ਹਨੀ ਸਿੰਘ ਵੀ ਦਿਨੇਸ਼ ਔਲਕ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਮੌਜੂਦ ਸਨ ਤੇ ਜੈਜ਼ੀ ਬੀ ਤੇ ਖੁਦ ਅਸਥੀਆਂ ਪ੍ਰਵਾਹਿਤ ਕਰਨ ਦੇ ਲਈ ਦਿਨੇਸ਼ ਔਲਕ ਦੇ ਨਾਲ ਗਏ ਸਨ। 

- GTC Pollywood

Top Stories