ਗਾਇਕ ਕਾਕਾ ਦਾ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼, ਪੰਜਾਬ ਦੇ ਨੌਜਵਾਨਾਂ ਨੂੰ ਕਰੜੀ ਮਿਹਨਤ ਦਾ ਦਿੱਤਾ ਗੀਤ ਰਾਹੀਂ ਸੁਨੇਹਾ

ਗਾਇਕ ਕਾਕਾ ਦੀ ਆਵਾਜ਼ ‘ਚ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਗਾਇਕ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਵੀ ਖੁਦ ਗਾਇਕ ਨੇ ਹੀ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਪਰਵੇਜ਼ ਖ਼ਾਨ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ‘ਚ ਭਗਤ ਸਿੰਘ ਤੇ ਸਰਾਭੇ ਦੇ ਸੁਫ਼ਨਿਆਂ ਦੇ ਪੰਜਾਬ ਦੀ ਗੱਲ ਕੀਤੀ ਗਈ ਹੈ। ਜਿਸ ‘ਚ ਬਹੁਤ ਹੀ ਸੋਹਣਾ ਸੁਨੇਹਾ ਗਾਇਕ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਰਮ ਹਯਾ ਨੂੰ ਛੱਡ ਕੇ ਮਿਹਨਤ ਦਾ ਪੱਲਾ ਪੰਜਾਬੀ ਫੜ੍ਹ ਲੈਣ ।

By  Shaminder Kaur Kaler November 19th 2026 12:01 PM

ਗਾਇਕ ਕਾਕਾ ਦੀ ਆਵਾਜ਼ ‘ਚ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਗਾਇਕ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਵੀ ਖੁਦ ਗਾਇਕ ਨੇ ਹੀ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਪਰਵੇਜ਼ ਖ਼ਾਨ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ‘ਚ ਭਗਤ ਸਿੰਘ ਤੇ ਸਰਾਭੇ ਦੇ ਸੁਫ਼ਨਿਆਂ ਦੇ ਪੰਜਾਬ ਦੀ ਗੱਲ ਕੀਤੀ ਗਈ ਹੈ।


ਜਿਸ ‘ਚ ਬਹੁਤ ਹੀ ਸੋਹਣਾ ਸੁਨੇਹਾ ਗਾਇਕ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਰਮ ਹਯਾ ਨੂੰ ਛੱਡ ਕੇ ਮਿਹਨਤ ਦਾ ਪੱਲਾ ਪੰਜਾਬੀ ਫੜ੍ਹ ਲੈਣ । ਇਸ ਦੇ ਨਾਲ ਹੀ ਸਿਆਸੀ ਆਗੂਆਂ ‘ਤੇ ਵੀ ਤੰਜ਼ ਕੱਸਿਆ ਗਿਆ ਹੈ ਕਿ ਮੈਨੀਫੈਸਟੋ ‘ਚ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਤੇ ਅੱਖ ‘ਚ ਅੱਖ ਪਾ ਕੇ ਉਨ੍ਹਾਂ ਤੋਂ ਵਾਅਦਾ ਖਿਲਾਫੀ ਦੇ ਬਾਰੇ ਪੁੱਛੋ।


ਇਸ ਦੇ ਨਾਲ ਹੀ ਗਾਇਕ ਨੇ ਖੇਤੀ ਕਿਰਸਾਨੀ ਦੇ ਲਈ ਵੀ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋੋਸ਼ਿਸ਼ ਕੀਤੀ ਹੈ ਕਿ ਰਿਵਾਇਤੀ ਫਸਲਾਂ ਨੂੰ ਛੱਡ ਕੇ ਖੇਤੀ ਵਿਭਿੰਨਤਾ ਅਪਣਾਈ ਜਾਵੇ । ਗਾਇਕ ਕਾਕਾ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਇਸ ਤੋਂ ਪਹਿਲਾਂ ਵੀ ਗਾਇਕ ਕਾਕਾ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। 

© Copyright Galactic Television & Communications Pvt. Ltd. 2026. All rights reserved.