ਪੰਜਾਬੀ ਅਦਾਕਾਰਾ ਤੇ ਬਾਦਸ਼ਾਹ ਦੀ ਸਾਬਕਾ ਪਤਨੀ ਈਸ਼ਾ ਰਿਖੀ ਦੀ ਬਿੱਗ ਬੌਸ-20 ‘ਚ ਐਂਟਰੀ

ਬਾਦਸ਼ਾਹ ਤੇ ਈਸ਼ਾ ਰਿਖੀ ਨੇ ਬੀਤੇ ਦਿਨੀਂ ਪੋਸਟਾਂ ਪਾ ਕੇ ਆਪੋ ਆਪਣੇ ਰਸਤੇ ਵੱਖ ਹੋਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਈਸ਼ਾ ਰਿਖੀ ਨੇ ਆਪਣੀ ਜ਼ਿੰਦਗੀ ‘ਚ ਅੱਗੇ ਵਧਦੇ ਹੋਏ ਆਪਣੇ ਪ੍ਰੋਜੈਕੇਟਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਈਸ਼ਾ ਰਿਖੀ ਬਿੱਗ ਬੌਸ-੨੦ ‘ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਕਿਹਾ ਕਿ ‘ਮੈਂ ਰੀਅਲ ਰਹਾਂਗੀ । ਕਿਉਂਕਿ ਮੈਂ ਦਿਖਾਵਟ ਤੋਂ ਜ਼ਿਆਦਾ ਅਸਲੀਅਤ ‘ਚ ਯਕੀਨ ਰੱਖਦੀ ਹਾਂ। ਮੈਨੂੰ ਉਹ ਬਣਨਾ ਪਸੰਦ ਨਹੀਂ ਜੋ ਮੈਂ ਨਹੀਂ ਹਾਂ”।

By  Shaminder Kaur Kaler September 5th 2026 09:59 AM -- Updated: September 5th 2026 10:00 AM

 ਬਾਦਸ਼ਾਹ ਤੇ ਈਸ਼ਾ ਰਿਖੀ ਨੇ ਬੀਤੇ ਦਿਨੀਂ ਪੋਸਟਾਂ ਪਾ ਕੇ ਆਪੋ ਆਪਣੇ ਰਸਤੇ ਵੱਖ ਹੋਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਈਸ਼ਾ ਰਿਖੀ ਨੇ ਆਪਣੀ ਜ਼ਿੰਦਗੀ ‘ਚ ਅੱਗੇ ਵਧਦੇ ਹੋਏ ਆਪਣੇ ਪ੍ਰੋਜੈਕੇਟਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਈਸ਼ਾ ਰਿਖੀ ਬਿੱਗ ਬੌਸ-੨੦ ‘ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਕਿਹਾ ਕਿ ‘ਮੈਂ ਰੀਅਲ ਰਹਾਂਗੀ । ਕਿਉਂਕਿ ਮੈਂ ਦਿਖਾਵਟ ਤੋਂ ਜ਼ਿਆਦਾ ਅਸਲੀਅਤ ‘ਚ ਯਕੀਨ ਰੱਖਦੀ ਹਾਂ। ਮੈਨੂੰ ਉਹ ਬਣਨਾ ਪਸੰਦ ਨਹੀਂ ਜੋ ਮੈਂ ਨਹੀਂ ਹਾਂ”। ਇਹ ਸ਼ੋਅ ਛੇ ਸਤੰਬਰ ਨੂੰ ਸ਼ੁਰੂ ਹੋਣ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰਾ ਲਵ ਗਿੱਲ ਵੀ ਇਸ ਸ਼ੋਅ ‘ਚ ਭਾਗ ਲੈਣ ਦੇ ਲਈ ਪਹੁੰਚ ਚੁੱਕੀ ਹੈ। 


ਈਸ਼ਾ ਰਿਖੀ ਨੇ ਪੰਜਾਬੀ ਫ਼ਿਲਮਾਂ ‘ਚ ਕੀਤਾ ਕੰਮ 

ਅਦਾਕਾਰਾ ਈਸ਼ਾ ਰਿਖੀ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

ਕਰੀਬ ਪੰਜ ਮਹੀਨੇ ਪਹਿਲਾਂ ਬਾਦਸ਼ਾਹ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਸਕਿਆ ਅਤੇ ਅਦਾਕਾਰਾ ਨੇ ਬਾਦਸ਼ਾਹ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ।


ਹੁਣ ਜਲਦ ਹੀ ਅਦਾਕਾਰਾ ਬਿੱਗ ਬੌਸ ‘ਚ ਨਜ਼ਰ ਆਏਗੀ । ਇਸ ਤੋਂ ਪਹਿਲਾਂ ਕਨਿਕਾ ਮਾਨ ਦਾ ਨਾਮ ਬਿੱਗ ਬੌਸ ਦੇ ਲਈ ਕਨਫਰਮ ਹੋ ਚੁੱਕਿਆ ਹੈ। ਜੋ ਕਿ ਬਿੱਗ ਬੌਸ ਦੇ ਵੱਲੋਂ ਜਾਰੀ ਇੱਕ ਪ੍ਰੋਮੋ ‘ਚ ਵੀ ਨਜ਼ਰ ਆ ਚੁੱਕੀ ਹੈ। 

© Copyright Galactic Television & Communications Pvt. Ltd. 2026. All rights reserved.