ਬਿੱਗ ਬੌਸ 20 : ਸਕਾਊਟ ਤੋਂ ਲਵ ਗਿੱਲ ਨੇ ਮੰਗਿਆ ਜਵਾਬ, ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਹੋਇਆ ਸੀ ਹੰਗਾਮਾ
ਲਵ ਗਿੱਲ ਤੇ ਸਕਾਊਟ ਓਪੀ ਦੇ ਰਿਸ਼ਤੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਿੱਗ ਬੌਸ ਦੇ ਘਰ ਦੇ ਅੰਦਰ ਕਾਫੀ ਹੰਗਾਮਾ ਹੋ ਰਿਹਾ ਸੀ । ਜਿਸ ਤੋਂ ਬਾਅਦ ਬੀਤੇ ਦਿਨ ਸਕਾਊਟ ਦੀ ਗਰਲ ਫਰੈਂਡ ਵੀ ਬਿੱਗ ਬੌਸ ‘ਚ ਆਈ ਤੇ ਉਸ ਨੇ ਵੀ ਸਕਾਊਟ ‘ਤੇ ਲਵ ਗਿੱਲ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਚੁੱਕੇ ਸਨ ਅਤੇ ਦੋਵਾਂ ਦੀ ਕਲਾਸ ਵੀ ਲਗਾਈ ਸੀ ।
ਲਵ ਗਿੱਲ ਤੇ ਸਕਾਊਟ ਓਪੀ ਦੇ ਰਿਸ਼ਤੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਿੱਗ ਬੌਸ ਦੇ ਘਰ ਦੇ ਅੰਦਰ ਕਾਫੀ ਹੰਗਾਮਾ ਹੋ ਰਿਹਾ ਸੀ । ਜਿਸ ਤੋਂ ਬਾਅਦ ਬੀਤੇ ਦਿਨ ਸਕਾਊਟ ਦੀ ਗਰਲ ਫਰੈਂਡ ਵੀ ਬਿੱਗ ਬੌਸ ‘ਚ ਆਈ ਤੇ ਉਸ ਨੇ ਵੀ ਸਕਾਊਟ ‘ਤੇ ਲਵ ਗਿੱਲ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਚੁੱਕੇ ਸਨ ਅਤੇ ਦੋਵਾਂ ਦੀ ਕਲਾਸ ਵੀ ਲਗਾਈ ਸੀ । ਜਿਸ ਤੋਂ ਬਾਅਦ ਹੁਣ ਲਵ ਗਿੱਲ ਤੇ ਸਕਾਊਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਲਵ ਉਸ ਤੋਂ ਪੁੱਛ ਰਹੀ ਹੈ ਕਿ ਸਭ ਕੁਝ ਫੇਕ ਸੀ ?।

ਵੀਡੀਓ ‘ਚ ਲਵ ਗਿੱਲ ਸਕਾਊਟ ਤੋਂ ਜਵਾਬ ਮੰਗਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਮੈਨੂੰ ਜਵਾਬ ਚਾਹੀਦਾ ਹੈ। ਜਿਸ ‘ਤੇ ਸਕਾਊਟ ਕਹਿੰਦਾ ਹੈ ਕਿ ਸਮਾਂ ਆਉਣ ਤੇ ਤੈਨੂੰ ਜਵਾਬ ਦਿਆਂਗਾ। ਜਿਸ ‘ਤੇ ਲਵ ਗਿੱਲ ਕਹਿੰਦੀ ਹੈ ਕਿ ਨਹੀਂ ਮੈਨੂੰ ਹੁਣੇ ਚਾਹੀਦਾ ਹੈ ਜਵਾਬ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਲਵ ਗਿੱਲ ਦਾ ਵਰਕ ਫ੍ਰੰਟ
ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।