ਬਿੱਗ ਬੌਸ 20 ‘ਚ ਲਵ ਗਿੱਲ ਤੇ ਸਕਾਊਟ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੇ ਰੋਜ਼ਾਨਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਘਰ ਦੇ ਲੋਕ ਤਾਂ ਸਵਾਲ ਚੁੱਕ ਹੀ ਰਹੇ ਸਨ ਹੁਣ ਇਸ ਸ਼ੋਅ ਨੂੰ ਵੇਖਣ ਵਾਲੇ ਫੈਨਸ ਵੀ ਲਗਾਤਾਰ ਸਵਾਲ ਉਠਾ ਰਹੇ ਹਨ। ਇਸ ਦੇ ਨਾਲ ਹੀ ਹੁਣ ਇਸ ਹਫਤੇ ਸਲਮਾਨ ਖ਼ਾਨ ਦੀ ਜਗ੍ਹਾ ਹੁਣ ਰੋਹਿਤ ਸ਼ੈੱਟੀ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ।
Add GTC Pollywood on Google
ਬਿੱਗ ਬੌਸ 20 ‘ਚ ਲਵ ਗਿੱਲ ਤੇ ਸਕਾਊਟ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੇ ਰੋਜ਼ਾਨਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਘਰ ਦੇ ਲੋਕ ਤਾਂ ਸਵਾਲ ਚੁੱਕ ਹੀ ਰਹੇ ਸਨ ਹੁਣ ਇਸ ਸ਼ੋਅ ਨੂੰ ਵੇਖਣ ਵਾਲੇ ਫੈਨਸ ਵੀ ਲਗਾਤਾਰ ਸਵਾਲ ਉਠਾ ਰਹੇ ਹਨ। ਇਸ ਦੇ ਨਾਲ ਹੀ ਹੁਣ ਇਸ ਹਫਤੇ ਸਲਮਾਨ ਖ਼ਾਨ ਦੀ ਜਗ੍ਹਾ ਹੁਣ ਰੋਹਿਤ ਸ਼ੈੱਟੀ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਇਸ ਦੇ ਕਈ ਪ੍ਰੋਮੋ ਵੀ ਸਾਹਮਣੇ ਆਏ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਹੋਸਟ ਸਕਾਊਟ ਤੇ ਲਵ ਗਿੱਲ ਦੇ ਰਿਸ਼ਤੇ ‘ਤੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਅਦਾਕਾਰਾ ਲਵ ਗਿੱਲ ਤੇ ਸਕਾਊਟ ਦੋਵੇਂ ਹੀ ਇੱਕ ਦੂਜੇ ਨੂੰ ਭੈਣ ਭਰਾ ਦੱਸਦੇ ਹਨ । ਪਰ ਉਨ੍ਹਾਂ ਦੇ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

ਹੋਸਟ ਰੋਹਿਤ ਸ਼ੈੱਟੀ ਨੇ ਪੁੱਛੇ ਸਵਾਲ
ਰੋਹਿਤ ਸ਼ੈੱਟੀ ਨੇ ਸਕਾਊਟ ਤੇ ਲਵ ਗਿੱਲ ਨੂੰ ਕਿਹਾ ‘ਇੱਕ ਚੀਜ਼ ਜੋ ਬਹੁਤ ਗਲਤ ਲੱਗ ਰਹੀ ਹੈ। ਸਲਮਾਨ ਭਾਈ ਨੇ ਹਿੰਟ ਦੇਣ ਦੀ ਕੋਸ਼ਿਸ਼ ਕੀਤੀ ।

ਪਰ ਇਸ ਤੋਂ ਬਾਅਦ ਉਹ ਰੁਕ ਗਏ ।ਇਸ ਤੋਂ ਬਾਅਦ ਰੋਹਿਤ ਸ਼ੈੱਟੀ ਸਕਾਊਟ ਵੱਲੋਂ ਲਵ ਗਿੱਲ ਦੀਆਂ ਲੱਤਾਂ ਘੁੱਟਣ ਅਤੇ ਕੰਬਲ ਦੇ ਅੰਦਰ ਹੱਥ ਦਬਾਉਣ ਤੇ ਸਵਾਲ ਚੁੱਕਦੇ ਹੋਏ ਕਹਿੰਦੇ ਹਨ ਕਿ ਇਹ ਬਿਲਕੁਲ ਵੀ ਠੀਕ ਨਹੀਂ ਸੀ ਲੱਗ ਰਿਹਾ।ਰੋਹਿਤ ਸ਼ੈੱਟੀ ਲਵ ਗਿੱਲ ਨੂੰ ਅੱਗੇ ਕਹਿੰਦੇ ਹਨ ਕਿ ਜਦੋਂ ਤੁਸੀਂ ਉਸ ਨੂੰ ਪਿੱਛੋਂ ਦਬਾਉਣ ਦੇ ਲਈ ਕਹਿੰਦੇ ਹੋ ਅਤੇ ਉਹ ਦਬਾਉਂਦਾ ਹੈ ਤਾਂ ਤੁਸੀਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹੋ।ਇਹ ਸਭ ਠੀਕ ਨਹੀਂ ਲੱਗ ਰਿਹਾ ।
- GTC Pollywood