‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਮਿਲੋ ਪੰਜਾਬੀ ਗਾਇਕਾ ਤਨਵੀ ਸ਼ਰਮਾ ਨੂੰ
ਜੀਟੀਸੀ ਪੰਜਾਬੀ ਦੇ ਵੱਲੋਂ ‘ਜੀਟੀਸੀ ਲਾਈਮ ਲਾਈਟ’ ਸ਼ੋਅ ‘ਚ ਹਰ ਵਾਰ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਮਿਲਵਾਉਂਦੇ ਹਾਂ। ਇਸ ਵਾਰ ਇਸ ਸ਼ੋਅ ‘ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਤਨਵੀ ਸ਼ਰਮਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਂਵਾਗੇ।
ਜੀਟੀਸੀ ਪੰਜਾਬੀ ਦੇ ਵੱਲੋਂ ‘ਜੀਟੀਸੀ ਲਾਈਮ ਲਾਈਟ’ ਸ਼ੋਅ ‘ਚ ਹਰ ਵਾਰ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਮਿਲਵਾਉਂਦੇ ਹਾਂ। ਇਸ ਵਾਰ ਇਸ ਸ਼ੋਅ ‘ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਤਨਵੀ ਸ਼ਰਮਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਂਵਾਗੇ। ਇਸ ਮੁਲਾਕਾਤ ਦੇ ਦੌਰਾਨ ਤਨਵੀ ਸ਼ਰਮਾ ਜਿੱਥੇ ਆਪਣੇ ਮਿਊਜ਼ਿਕ ਕਰੀਅਰ ਦੇ ਬਾਰੇ ਗੱਲਾਂ ਸਾਂਝੀਆਂ ਕਰਨਗੇ । ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਤੇ ਹੋਰ ਦਿਲਚਸਪ ਕਿੱਸੇ ਵੀ ਸਾਂਝੇ ਕਰਨਗੇ ।

ਇਸ ਸ਼ੋਅ ਦਾ ਪ੍ਰਸਾਰਣ 24 ਅਕਤੂਬਰ, ਦਿਨ ਸ਼ਨਿੱਚਰਵਾਰ, ਸ਼ਾਮ 3:30 ਵਜੇ ਹੋਵੇਗਾ। ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਤੁਸੀਂ ਦਿਨ ਐਤਵਾਰ ਨੂੰ ਸ਼ਾਮ 3:30 ਵਜੇ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਜੀਟੀਸੀ ਲਾਈਮ ਲਾਈਟ ‘ਚ ਗਾਇਕਾ ਅਸੀਸ ਕੌਰ, ਸਿਦਕ ਗਿੱਲ, ਰੰਗਲੇ ਸਰਦਾਰ, ਹਰੀਸ਼ ਵਰਮਾ ਸਣੇ ਕਈ ਸੈਲੀਬ੍ਰੇਟੀਜ਼ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਚੁੱਕੇ ਹਾਂ।

ਤਨਵੀ ਸ਼ਰਮਾ ਨੇ ਗਾਏ ਕਈ ਬਿਹਤਰੀਨ ਗੀਤ
ਤਨਵੀ ਸ਼ਰਮਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਗਾਏ ਹਨ। ਹਾਲ ਹੀ ‘ਚ ਉਨ੍ਹਾਂ ਨੇ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ‘ਚ ਵੀ ਕਈ ਗੀਤ ਗਾਏ ਹਨ। ਜਿਸ ‘ਚ ‘ਉੱਡੇ ਡੋਰੀਆ’, ‘ਅੱਗ ਲੱਗੇ ਅੰਗਰੇਜ਼ੀ ਨੂੰ’ ਸਣੇ ਕਈ ਹਿੱਟ ਗੀਤ ਗਾਏ ਹਨ।
ਜਲਦ ਹੀ ਉਹ ਹੋਰ ਵੀ ਕਈ ਗੀਤ ਲੈ ਕੇ ਸਰੋਤਿਆਂ ‘ਚ ਹਾਜ਼ਰ ਹੋਣਗੇ। ਤਨਵੀ ਸ਼ਰਮਾ ਹੋਰ ਕਿਹੜੇ ਪ੍ਰੋਜੈਕਟਸ ਦੇ ਨਾਲ ਹਾਜ਼ਰ ਹੋਣਗੇ ਅਤੇ ਗਾਇਕੀ ਤੋਂ ਇਲਾਵਾ ਕਿਸ ਚੀਜ਼ ਦਾ ਸ਼ੌਕ ਰੱਖਦੇ ਹਨ ਅਤੇ ਕਿੱਥੋਂ ਦੇ ਰਹਿਣ ਵਾਲੇ ਹਨ। ਇਹ ਸਭ ਸਵਾਲਾਂ ਦੇ ਜਵਾਬ ਜਾਨਣ ਦੇ ਲਈ ਅੱਜ ਹੀ ਟਿਊਨ ਕਰੋ ਜੀਟੀਸੀ ਪੰਜਾਬੀ ਤੇ ਵੇਖਣਾ ਨਾ ਭੁੱਲਣਾ ਜੀਟੀਸੀ ਲਾਈਮ ਲਾਈਟ ਸ਼ੋਅ।