7 ਸਤੰਬਰ ਨੂੰ GTC VYBE ’ਚ ਲੱਗੇਗੀ ਰੌਣਕ, ਗਿੱਪੀ ਗਰੇਵਾਲ,ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਕਰਨਗੇ ਪਰਫਾਰਮ

ਜੀਟੀਸੀ ਪੰਜਾਬੀ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦਾ ਆਯੋਜਨ ਕਰਨ ਜਾ ਰਿਹਾ ਹੈ। ਜੀ ਹਾਂ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ‘ਚ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜੀਟੀਸੀ ਵਾਈਬ ਨਾਮ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ‘ਚ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੇ ਕਈ ਵੱਡੇ ਸਿਤਾਰੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

By  Shaminder Kaur Kaler September 7th 2026 11:03 AM -- Updated: September 7th 2026 11:18 AM

ਜੀਟੀਸੀ ਪੰਜਾਬੀ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦਾ ਆਯੋਜਨ ਕਰਨ ਜਾ ਰਿਹਾ ਹੈ। ਜੀ ਹਾਂ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ‘ਚ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜੀਟੀਸੀ ਵਾਈਬ ਨਾਮ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ‘ਚ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੇ ਕਈ ਵੱਡੇ ਸਿਤਾਰੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜੀਟੀਸੀ ਪੰਜਾਬੀ ਵੱਲੋਂ ਕਰਵਾਏ ਜਾ ਰਹੇ ਇਸ ਈਵੈਂਟ ਨੂੰ ਲੈ ਕੇ ਦਰਸ਼ਕ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 

ਨਾਮੀ ਸਿਤਾਰੇ ਕਰਨਗੇ ਪਰਫਾਰਮ 

ਜੀਟੀਸੀ ਵਾਈਬ ਨਾਂਅ ਦੇ ਇਸ ਪ੍ਰੋਗਰਾਮ ‘ਚ ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ, ਸੱਬਾ, ਏਕਮ ਚਨੌਲੀ, ਆਤਿਸ਼, ਜਿਗਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਲੱਖੀ ਘੁੰਮਣ,ਟੀਪੂ ਸੁਲਤਾਨ ਆਪਣੀ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਦਰਸ਼ਕਾਂ ਦਾ ਮਨ ਮੋਹਣਗੇ ।ਪੰਜਾਬੀ ਸੰਗੀਤ ਜਗਤ ਦੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਵਾਇਤੀ ਸੰਗੀਤ ਦੇ ਨਾਲ ਨਾਲ ਸੰਗੀਤ ਦੇ ਵੱਖ ਵੱਖ ਰੰਗ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ।

 

ਸੁਰਤਾਜ ਆਫ ਪੰਜਾਬ ਦੇ ਜੇਤੂ ਵੀ ਲਾਉਣਗੇ ਰੌਣਕਾਂ 

ਜੀਟੀਸੀ ਵਾਈਬਸ ‘ਚ ‘ਸੁਰਤਾਜ ਆਫ਼ ਪੰਜਾਬ’ ਦਾ ਟਾਈਟਲ ਜਿੱਤਣ ਵਾਲੇ ਸੁਮਿਤ ਅਤੇ ਹਾਰਦਿਕ ਵੀ ਆਪਣੀ ਪਰਫਾਰਮੈਂਸ ਦੇ ਕੇ ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਹੋਰ ਸੁਰੀਲਾ ਬਨਾਉਣਗੇ।ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਸਮਾਂ ਤੇ ਸਥਾਨ ਨੋਟ ਕਰ ਲਓ। ਇਹ ਪ੍ਰੋਗਰਾਮ ਸੱਤ ਸਤੰਬਰ, ਯਾਨੀ ਕਿ ਅੱਜ ਸ਼ਾਮ ਨੂੰ ਸੱਤ ਵਜੇ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋੋਬਿੰਦਗੜ੍ਹ ਵਿਖੇ ਹੋਵੇਗਾ। ਤੁਸੀਂ ਵੀ ਸੁਰਾਂ ਤੇ ਸਿਤਾਰਿਆਂ ਨਾਲ ਸੱਜੀ ਸੁਰੀਲੀ ਸ਼ਾਮ ਦਾ ਅਨੰਦ ਮਾਣ ਸਕਦੇ ਹੋ ਅਤੇ ਵਧ ਚੜ੍ਹ ਕੇ ਪਹੁੰਚੋ ਜੀਟੀਸੀ ਵਾਈਬਸ ‘ਚ । 




© Copyright Galactic Television & Communications Pvt. Ltd. 2026. All rights reserved.