ਅਦਾਕਾਰਾ ਈਸ਼ਾ ਰਿਖੀ ਨੂੰ ਬਿੱਗ ਬੌਸ-20 ‘ਚ ਸਲਮਾਨ ਖ਼ਾਨ ਨੇ ਦਿੱਤੀ ਇਹ ਸਲਾਹ, ਵੇਖੋ ਵੀਡੀਓ

ਬਾਦਸ਼ਾਹ ਦੀ ਸਾਬਕਾ ਪਤਨੀ ਈਸ਼ਾ ਰਿਖੀ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ। ਇਸ ਸ਼ੋਅ ‘ਚ ਭਾਗ ਲੈਣ ‘ਤੇ ਸਲਮਾਨ ਖ਼ਾਨ ਨੇ ਈਸ਼ਾ ਰਿਖੀ ਨੂੰ ਕਿਹਾ ਕਿ ਉਹ ਆਪਣੇ ਬੀਤੇ ਹੋਏ ਸਮੇਂ ਨੂੰ ਭੁਲਾ ਕੇ ਅੱਗੇ ਵਧੇ । ਜਿਸ ਤੋਂ ਬਾਅਦ ਈਸ਼ਾ ਕਹਿੰਦੀ ਹੈ ਕਿ ਉਹ ਉਸ ਦਾ ਬੀਤਿਆ ਹੋਇਆ ਸਮਾਂ ਸੀ । ਦੱਸ ਦਈਏ ਕਿ ਪੰਜ ਮਹੀਨੇ ਬਾਅਦ ਹੀ ਅਦਾਕਾਰਾ ਨੇ ਬਾਦਸ਼ਾਹ ਤੋਂ ਤਲਾਕ ਲੈਣ ਦਾ ਫੈਸਲਾ ਲਿਆ ਹੈ ਅਤੇ ਇਸ ਤੋਂ ਬਾਅਦ ਉਹ ਹੁਣ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ।

By  Shaminder Kaur Kaler September 7th 2026 01:50 PM -- Updated: September 7th 2026 01:57 PM

ਬਾਦਸ਼ਾਹ ਦੀ ਸਾਬਕਾ ਪਤਨੀ ਈਸ਼ਾ ਰਿਖੀ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ। ਇਸ ਸ਼ੋਅ ‘ਚ ਭਾਗ ਲੈਣ ‘ਤੇ ਸਲਮਾਨ ਖ਼ਾਨ ਨੇ ਈਸ਼ਾ ਰਿਖੀ ਨੂੰ ਕਿਹਾ ਕਿ ਉਹ ਆਪਣੇ ਬੀਤੇ ਹੋਏ ਸਮੇਂ ਨੂੰ ਭੁਲਾ ਕੇ ਅੱਗੇ ਵਧੇ । ਜਿਸ ਤੋਂ ਬਾਅਦ ਈਸ਼ਾ ਕਹਿੰਦੀ ਹੈ ਕਿ ਉਹ ਉਸ ਦਾ ਬੀਤਿਆ ਹੋਇਆ ਸਮਾਂ ਸੀ । ਦੱਸ ਦਈਏ ਕਿ ਪੰਜ ਮਹੀਨੇ ਬਾਅਦ ਹੀ ਅਦਾਕਾਰਾ ਨੇ ਬਾਦਸ਼ਾਹ ਤੋਂ ਤਲਾਕ ਲੈਣ ਦਾ ਫੈਸਲਾ ਲਿਆ ਹੈ ਅਤੇ ਇਸ ਤੋਂ ਬਾਅਦ ਉਹ ਹੁਣ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ। ਆਪਣੀ ਜ਼ਿੰਦਗੀ ‘ਚ ਹੋਏ ਇਸ ਸਖਤ ਫੈਸਲੇ ਬਾਰੇ ਦੱਸਦੀ ਹੋਈ ਅਦਾਕਾਰਾ ਭਾਵੁਕ ਵੀ ਹੋ ਗਈ ਸੀ ।

ਆਪਣੀ ਇੰਟਰੋਡਕਸ਼ਨ ਦਿੰਦੇ ਹੋਏ ਅਦਾਕਾਰਾ ਨੇ ਭਾਵੁਕ ਹੁੰਦੇ ਹੋਏ ਦੱਸਿਆ ਸੀ ਕਿ ਕਿਵੇਂ ਉਸ ਨੂੰ ਪਿਆਰ ਹੋਇਆ ਅਤੇ ਪਿਆਰ ਤੋਂ ਬਾਅਦ ਜਦੋ ਉਸ ਦਾ ਵਿਆਹ ਹੋਇਆ ਤਾਂ ਇਸ ਤਜ਼ਰਬੇ ਨੇ ਉਸ ਦੀ ਜ਼ਿੰਦਗੀ ਨੂੰ ਪੂਰਾ ਤਰ੍ਹਾਂ ਬਦਲ ਦਿੱਤਾ ਸੀ।ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਉਹ ਵਿਆਹ ਕਰਵਾ ਕੇ ਸੈਟਲ ਹੋਣਾ ਚਾਹੁੰਦੀ ਸੀ, ਪਰ ਇਹ ਸਭ ਕੁਝ ਉਸ ਦੇ ਲਈ ਬਹੁਤ ਬੁਰੇ ਤਜ਼ਰਬੇ ਵਰਗਾ ਸਾਬਿਤ ਹੋਇਆ । 

ਈਸ਼ਾ ਰਿਖੀ ਨੂੰ ਸਲਮਾਨ ਖ਼ਾਨ ਦੀ ਸਲਾਹ 

ਈਸ਼ਾ ਰਿਖੀ ਨੂੰ ਸਲਮਾਨ ਖ਼ਾਨ ਨੇ ਜ਼ਿੰਦਗੀ ‘ਚ ਅੱਗੇ ਵਧਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੇਰੇ ਨਾਲ ਕੀ ਹੋਇਆ ਅਤੇ ਕਿਉਂ ਹੋਇਆ । ਇਹ ਨਿੱਜੀ ਮਸਲੇ ਨਿੱਜੀ ਹੀ ਰਹਿਣੇ ਚਾਹੀਦੇ ਹਨ ਅਤੇ ਕਿਸੇ ਨਾਲ ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ। ਇਨ੍ਹਾਂ ਮਾਮਲਿਆਂ ਨੂੰ ਨਿੱਜੀ ਹੀ ਰਹਿਣ ਦਿਓ। 

© Copyright Galactic Television & Communications Pvt. Ltd. 2026. All rights reserved.