Bigg Boss 20 : ਕਾਮਿਆ ਪੰਜਾਬੀ ਨੇ ਸਕਾਊਟ ਨੂੰ ਸੁਣਾਈਆਂ ਖਰੀਆਂ ਖਰੀਆਂ, ਟਵੀਟ ਕਰਕੇ ਕਿਹਾ “ਮਸਾਜ਼ ਖ਼ਤਮ ਤਾਂ ਰਿਸ਼ਤਾ ਵੀ ਖ਼ਤਮ”
ਬਿੱਗ ਬੌਸ ‘ਚ ਸਕਾਊਟ ਤੇ ਲਵ ਗਿੱਲ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਜਿਸ ਤੋਂ ਬਾਅਦ ਸਕਾਊਟ ਦੀ ਗਰਲ ਫ੍ਰੈਂਡ ਨੇ ਵੀ ਸ਼ੋਅ ‘ਚ ਆ ਕੇ ਸਕਾਊਟ ਤੇ ਲਵ ਗਿੱਲ ਨੂੰ ਆਪਣੀਆਂ ਹੱਦਾਂ ਸਮਝਾਈਆਂ। ਇਸ ਦੇ ਨਾਲ ਹੀ ਸਕਾਊਟ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਸਨ। ਪਰ ਹੁਣ ਅਦਾਕਾਰਾ ਕਾਮਿਆ ਪੰਜਾਬੀ ਨੇ ਵੀ ਸਕਾਊਟ ਦੀ ਕਲਾਸ ਲਗਾਈ ਹੈ । ਅਦਾਕਾਰਾ ਨੇ ਇੱਕ ਟਵੀਟ ਕੀਤਾ ਹੈ। ਜਿਸ ‘ਚ ਉਸ ਨੇ ਲਿਖਿਆ ““ਭੈਣ ਮੰਨਿਆ ਸੀ ਨਾ? ਮਸਾਜ਼ ਖ਼ਤਮ ਤਾਂ ਰਿਸ਼ਤਾ ਵੀ ਖ਼ਤਮ? ਨੌਮੀਨੇਸ਼ਨ ਆਉਂਦੇ ਹੀ ‘ਤੂੰ ਕੌਣ ਤੇ ਮੈਂ ਕੌਣ’ ਵਾਲੀ ਸਥਿਤੀ ਬਣ ਗਈ!

ਸਹੂਲਤ ਮੁਤਾਬਕ ਬਣੇ ਰਿਸ਼ਤੇ ਦਾ ਸਹੂਲਤ ਮੁਤਾਬਕ ਅੰਤ। ਬੱਸ ਇੱਕ ਵਾਰ ਝਿੜਕ ਕੀ ਪਈ, ਪਰਿਵਾਰ ਵਾਲੀਆਂ ਸਾਰੀਆਂ ਭਾਵਨਾਵਾਂ ਹੀ ਗਾਇਬ ਹੋ ਗਈਆਂ”।
ਕਾਮਿਆ ਪੰਜਾਬੀ ਦੇ ਇਸ ਟਵੀਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਬੀਤੇ ਦਿਨੀਂ ਕਾਸ਼ਵੀ ਸ਼ੋਅ ‘ਚ ਆਈ ਸੀ ਤੇ ਉਸ ਨੇ ਲਵ ਗਿੱਲ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਇਸ ਦੌਰਾਨ ਉਸ ‘ਤੇ ਕਾਸ਼ਵੀ ਨੇ ਫਸਾਉਣ ਦਾ ਇਲਜ਼ਾਮ ਵੀ ਲਗਾਇਆ ਸੀ।ਇਸ ਦੇ ਨਾਲ ਹੀ ਲਵ ਗਿੱਲ ਖਿਲਾਫ ਕੀਤੀਆਂ ਟਿੱਪਣੀਆਂ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਸਨ ਆਈਆਂ ਤੇ ਉਨ੍ਹਾਂ ਨੇ ਕਾਸ਼ਵੀ ਦਾ ਵਿਰੋਧ ਵੀ ਕੀਤਾ ਅਤੇ ਤਿੱਖਾ ਪ੍ਰਤੀਕਰਮ ਦਿੱਤਾ ਸੀ ।