ਦੁਨੀਆ ਨੂੰ ਅਲਵਿਦਾ ਕਹੇਗਾ ‘ਨਾਗਿਨ ਸ਼ੋਅ’, ਏਕਤਾ ਕਪੂਰ ਦਾ ਜਾਣੋ ਕੀ ਹੈ ਪਲਾਨ
ਟੀਵੀ ਦੀ ਦੁਨੀਆ ਦਾ ਮਸ਼ਹੂਰ ਸੁਪਰਨੈਚੁਰਲ ਸ਼ੋਅ ‘ਨਾਗਿਨ’ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ‘ਨਾਗਿਨ 7’ ਦੇ ਖ਼ਤਮ ਹੋਣ ਤੋਂ ਬਾਅਦ ਦਰਸ਼ਕਾਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਏਕਤਾ ਕਪੂਰ ਦੀ ਇਹ ਮਸ਼ਹੂਰ ਫ੍ਰੈਂਚਾਈਜ਼ੀ ਹੁਣ ਹਮੇਸ਼ਾ ਲਈ ਪਰਦੇ ਤੋਂ ਦੂਰ ਹੋ ਜਾਵੇਗੀ ਜਾਂ ਇਸ ਦਾ ਨਵਾਂ ਸੀਜ਼ਨ ਦੇਖਣ ਨੂੰ ਮਿਲੇਗਾ? ਦੱਸਿਆ ਗਿਆ ਸੀ ਕਿ ‘ਨਾਗਿਨ 7’ ਨੂੰ ਸ਼ੁਰੂ ਵਿੱਚ ਸਿਰਫ਼ 30 ਐਪੀਸੋਡਜ਼ ਲਈ ਪਲਾਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਵਧਾ ਕੇ 48 ਤੋਂ ਵੱਧ ਐਪੀਸੋਡਜ਼ ਕਰ ਦਿੱਤਾ ਗਿਆ। ਏਕਤਾ ਕਪੂਰ ਨੇ ਖੁਦ ਸਪੱਸ਼ਟ ਕੀਤਾ ਸੀ ਕਿ ਸ਼ੋਅ ਨੂੰ ਖ਼ਤਮ ਕਰਨ ਦਾ ਫੈਸਲਾ ਘੱਟ ਟੀਆਰਪੀ ਕਾਰਨ ਨਹੀਂ, ਸਗੋਂ ਸੀਜ਼ਨ ਨੂੰ ਬਹੁਤ ਜ਼ਿਆਦਾ ਲੰਬਾ ਨਾ ਖਿੱਚਣ ਦੀ ਰਣਨੀਤੀ ਦਾ ਹਿੱਸਾ ਸੀ।

ਏਕਤਾ ਕਪੂਰ ਦਾ ਪਲਾਨ ‘ਨਾਗਿਨ’ ਫ੍ਰੈਂਚਾਈਜ਼ੀ ਨੂੰ ਬੰਦ ਕਰਨਾ ਨਹੀਂ, ਬਲਕਿ ਇਸ ਨੂੰ ਛੋਟੇ ਅਤੇ ਟਾਈਟ ਸੀਜ਼ਨਾਂ ਦੇ ਰੂਪ ਵਿੱਚ ਹਰ ਸਾਲ ਦਰਸ਼ਕਾਂ ਦੇ ਸਾਹਮਣੇ ਲਿਆਉਣਾ ਹੈ। ਉਨ੍ਹਾਂ ਮੁਤਾਬਕ ਛੋਟੇ ਸੀਜ਼ਨ ਬਣਾਉਣ ਨਾਲ ਕਹਾਣੀ ਨੂੰ ਬੇਵਜ੍ਹਾ ਖਿੱਚਣ ਤੋਂ ਬਚਾਇਆ ਜਾ ਸਕੇਗਾ ਅਤੇ ਉਹ ਆਪਣੇ ਹੋਰ ਪ੍ਰੋਜੈਕਟਾਂ ਲਈ ਵੀ ਸਮਾਂ ਕੱਢ ਸਕਣਗੇ।‘ਨਾਗਿਨ 7’ ਦਾ ਫਿਨਾਲੇ 7 ਜੂਨ 2026 ਨੂੰ ਹੋਇਆ, ਪਰ ਇਸ ਨਾਲ ‘ਨਾਗਿਨ’ ਦੀ ਕਹਾਣੀ ਖ਼ਤਮ ਨਹੀਂ ਹੋਈ। ਰਿਪੋਰਟਾਂ ਮੁਤਾਬਕ ਅਗਲੇ ਸਾਲ ਨਵੇਂ ਸੀਜ਼ਨ ਨਾਲ ਇਸ ਫ੍ਰੈਂਚਾਈਜ਼ੀ ਦੀ ਵਾਪਸੀ ਦੀ ਯੋਜਨਾ ਹੈ।
ਇਸ ਤੋਂ ਇਲਾਵਾ, ਏਕਤਾ ਕਪੂਰ ਨੇ ਹਾਲ ਹੀ ਵਿੱਚ ‘ਨਾਗਿਨ’ ਨੂੰ ਟੈਲੀਵਿਜ਼ਨ ਤੋਂ ਅੱਗੇ ਲਿਜਾਣ ਵੱਲ ਵੀ ਇਸ਼ਾਰਾ ਕੀਤਾ ਹੈ। ਉਨ੍ਹਾਂ ਨੇ ਫ੍ਰੈਂਚਾਈਜ਼ੀ ਨੂੰ ਲੈ ਕੇ ਕਿਹਾ ਕਿ ਕੁਝ ਦਿਲਚਸਪ ਆਉਣ ਵਾਲਾ ਹੈ, ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭਵਿੱਖ ਵਿੱਚ ‘ਨਾਗਿਨ’ ਨੂੰ ਕਿਸੇ ਹੋਰ ਫਾਰਮੈਟ ਜਾਂ ਪਲੇਟਫਾਰਮ 'ਤੇ ਵੀ ਦੇਖਣ ਦਾ ਮੌਕਾ ਮਿਲ ਸਕਦਾ ਹੈ।ਇਸ ਲਈ ਫਿਲਹਾਲ ‘ਨਾਗਿਨ’ ਨੂੰ ਅਲਵਿਦਾ ਕਹਿਣ ਦੀ ਗੱਲ ਨਹੀਂ ਹੈ। ਸ਼ੋਅ ਦੀ ਫ੍ਰੈਂਚਾਈਜ਼ੀ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ, ਬਸ ਇਸ ਵਾਰ ਏਕਤਾ ਕਪੂਰ ਦਾ ਫੋਕਸ ਛੋਟੇ, ਦਮਦਾਰ ਅਤੇ ਹਰ ਸਾਲ ਵਾਪਸੀ ਕਰਨ ਵਾਲੇ ਸੀਜ਼ਨਾਂ 'ਤੇ ਹੈ।