ਨਵਰਾਜ ਹੰਸ ਨੇ ਮਨਾਇਆ ਧੀ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਨਵਰਾਜ ਹੰਸ ਤੇ ਅਜੀਤ ਮਹਿੰਦੀ ਦੀ ਧੀ ਦਾ ਬੀਤੇ ਦਿਨ ਜਨਮ ਦਿਨ ਸੀ । ਜਿਸ ਨੂੰ ਪਰਿਵਾਰ ਨੇ ਬੜੇ ਹੀ ਸਾਦਗੀ ਦੇ ਨਾਲ ਮਨਾਇਆ । ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਲਾਡਲੀ ਧੀ ਦੇ ਜਨਮ ਦਿਨ ‘ਤੇ ਪਰਿਵਾਰ ਵੱਲੋਂ ਖੂਬ ਪਿਆਰ ਬਰਸਾਇਆ ਜਾ ਰਿਹਾ ਹੈ।

By  Shaminder Kaur Kaler August 29th 2026 03:06 PM

ਨਵਰਾਜ ਹੰਸ ਤੇ ਅਜੀਤ ਮਹਿੰਦੀ ਦੀ ਧੀ ਦਾ ਬੀਤੇ ਦਿਨ ਜਨਮ ਦਿਨ ਸੀ । ਜਿਸ ਨੂੰ ਪਰਿਵਾਰ ਨੇ ਬੜੇ ਹੀ ਸਾਦਗੀ ਦੇ ਨਾਲ ਮਨਾਇਆ । ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ  ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਲਾਡਲੀ ਧੀ ਦੇ ਜਨਮ ਦਿਨ ‘ਤੇ ਪਰਿਵਾਰ ਵੱਲੋਂ ਖੂਬ ਪਿਆਰ ਬਰਸਾਇਆ ਜਾ ਰਿਹਾ ਹੈ।ਰੇਸ਼ਮ ਕੌਰ ਦੀ ਚਾਚੀ ਮਾਨਸੀ ਸ਼ਰਮਾ ਨੇ ਵੀ ਰੇਸ਼ਮ ਦੇ ਨਾਲ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। 


ਇੱਕ ਸਾਲ ਪਹਿਲਾਂ ਹੋਇਆ ਸੀ ਜਨਮ 

ਨਵਰਾਜ ਹੰਸ ਤੇ ਅਜੀਤ ਮਹਿੰਦੀ ਦੇ ਘਰ ਇੱਕ ਸਾਲ ਪਹਿਲਾਂ ਧੀ ਦਾ ਜਨਮ ਹੋਇਆ ਸੀ । ਇਸ ਤੋਂ ਪਹਿਲਾਂ ਇਹ ਜੋੜੀ ਕਈ ਸਾਲ ਔਲਾਦ ਲਈ ਤਰਸਦੀ ਰਹੀ ਸੀ।


ਪਰ ਇੱਕ ਸਾਲ ਪਹਿਲਾਂ ਇਸ ਜੋੜੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਸੀ ਅਤੇ ਅੱਜ ਉਨ੍ਹਾਂ ਦੀ ਧੀ ਇੱਕ ਸਾਲ ਦੀ ਹੋ ਗਈ ਹੈ।

ਅਜੀਤ ਮਹਿੰਦੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ ਅਤੇ ਨਵਰਾਜ ਹੰਸ ਦੀ ਪਤਨੀ ਹੈ। ਨਵਰਾਜ ਹੰਸ ਵੀ ਆਪਣੇ ਪਿਤਾ ਵਾਂਗ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 


© Copyright Galactic Television & Communications Pvt. Ltd. 2026. All rights reserved.