ਦਿਲਜੀਤ ਦੋਸਾਂਝ ਦੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਅੇਮੀ ਵਿਰਕ ਦੀ ਟੀਮ ‘ਚ ਸ਼ਾਮਿਲ ਹੋ ਗਈ ਹੈ। ਸੋਨਾਲੀ ਸਿੰਘ ਨੇ ਇਸ ਤੋਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਹੈ।ਇਸ ਬਾਰੇ ਸੋਨਾਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ‘ਚ ਉਨ੍ਹਾਂ ਦੇ ਦਿਲਜੀਤ ਦੋਸਾਂਝ ਦਾ ਧੰਨਵਾਦ ਵੀ ਕੀਤਾ ਸੀ ।
Add GTC Pollywood on Google
ਦਿਲਜੀਤ ਦੋਸਾਂਝ ਦੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਅੇਮੀ ਵਿਰਕ ਦੀ ਟੀਮ ‘ਚ ਸ਼ਾਮਿਲ ਹੋ ਗਈ ਹੈ। ਸੋਨਾਲੀ ਸਿੰਘ ਨੇ ਇਸ ਤੋਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਹੈ।ਇਸ ਬਾਰੇ ਸੋਨਾਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ‘ਚ ਉਨ੍ਹਾਂ ਦੇ ਦਿਲਜੀਤ ਦੋਸਾਂਝ ਦਾ ਧੰਨਵਾਦ ਵੀ ਕੀਤਾ ਸੀ ।ਸੋਨਾਲੀ ਸਿੰਘ ਦਿਲਜੀਤ ਦੋਸਾਂਝ ਦਾ ਸਾਰਾ ਕੰਮ ਕਾਜ ਵੇਖਦੀ ਸੀ ਅਤੇ ਲੰਮੇ ਸਮੇਂ ਤੱਕ ਗਾਇਕ ਦੇ ਨਾਲ ਜੁੜੀ ਰਹੀ।

ਸੋਨਾਲੀ ਸਿੰਘ ਨੇ ਹੜ੍ਹਾਂ ਦੌਰਾਨ ਵੀ ਕੀਤੀ ਸੀ ਸੇਵਾ
ਸੋਨਾਲੀ ਸਿੰਘ ਨੇ ਹੜ੍ਹਾਂ ਦੇ ਦੌਰਾਨ ਵੀ ਦਿਲਜੀਤ ਦੋਸਾਂਝ ਦੀ ਟੀਮ ਦੇ ਨਾਲ ਹੜ੍ਹ ਪੀੜ੍ਹਤ ਲੋਕਾਂ ਦੀ ਸੇਵਾ ਕੀਤੀ ਸੀ । ਇਸ ਟੀਮ ‘ਚ ਦਿਲਜੀਤ ਦੋਸਾਂਝ ਦੀ ਟੀਮ ਦੇ ਹੋਰ ਮੈਂਬਰ ਵੀ ਸ਼ਾਮਿਲ ਸਨ।ਕੁਝ ਸਮਾਂ ਪਹਿਲਾਂ ਸੋਨਾਲੀ ਸਿੰਘ ਪੀਐੱਮ ਮੋਦੀ ਦੇ ਨਾਲ ਮੁਲਾਕਾਤ ਕਰਨ ਵੀ ਪਹੁੰਚੀ ਸੀ।
ਹੁਣ ਸੋਨਾਲੀ ਸਿੰਘ ਨੇ ਐਮੀ ਵਿਰਕ ਦੇ ਨਾਲ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ।ਜਿਸ ਦੇ ਲਈ ਉਸ ਨੂੰ ਸੋਸ਼ਲ ਮੀਡੀਆ ਤੇ ਕਈ ਕਲਾਕਾਰਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਪ੍ਰਾਂਜਲ ਦਹੀਆ, ਬਲਵੀਰ ਬੋਪਾਰਾਏ ਸਣੇ ਕਈ ਕਲਾਕਾਰਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।
- GTC Pollywood