ਬਿੱਗ ਬੌਸ-20ਆਉਂਦੇ ਹੀ ‘ਚ ਛਾਈ ਪੰਜਾਬੀ ਅਦਾਕਾਰਾ ਲਵ ਗਿੱਲ, ਵੀਡੀਓ ਆਏ ਸਾਹਮਣੇ
ਪੰਜਾਬੀ ਅਦਾਕਾਰਾ ਲਵ ਗਿੱਲ ਬਿੱਗ ਬੌਸ-20 ‘ਚ ਆਪਣੇ ਜਲਵੇ ਬਿਖੇਰ ਰਹੀ ਹੈ। ਉਨ੍ਹਾਂ ਦੇ ਬਿੱਗ ਬੌਸ ਦੇ ਘਰ ਚੋਂ ਕਈ ਵੀਡੀਓ ਸਾਹਮਣੇ ਆ ਰਹੇ ਹਨ। ਜਿਸ ‘ਚ ਆਪਣੀਆਂ ਅਦਾਵਾਂ ਦੇ ਨਾਲ ਨਾਲ ਆਪਣੇ ਮੁਕਾਬਲੇਬਾਜ਼ ਫੀਮੇਲ ਪ੍ਰਤੀਭਾਗੀ ਨੂੰ ਬਾਹਰ ਦਾ ਰਸਤਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਸਲਮਾਨ ਖ਼ਾਨ ਨੇ ਪ੍ਰਤੀਭਾਗੀ ਲਵ ਗਿੱਲ ਨੂੰ ਸਭ ਦੇ ਨਾਲ ਮਿਲਵਾਇਆ ਅਤੇ ਫੈਨਸ ਦੇ ਵੱਲੋਂ ਲਵ ਗਿੱਲ ਨੂੰ ਚੁਣਿਆ ਗਿਆ ਹੈ। ਜਿਸ ‘ਤੇ ਅਦਾਕਾਰਾ ਨੇ ਵੀ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ।

ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਵੋਟ ਪਾਉਣ ਅਤੇ ਮੈਨੂੰ 'ਫੈਨਜ਼ ਕਾ ਫੈਸਲਾ' ਦਾ ਜੇਤੂ ਬਣਾਉਣ ਲਈ ਮੇਰੇ ਸਾਰੇ ਸ਼ਾਨਦਾਰ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ! ਇਹ ਜਿੱਤ ਤੁਹਾਡੇ ਸਾਰਿਆਂ ਦੀ ਹੈ ਜੋ ਮੇਰੇ ਨਾਲ ਖੜ੍ਹੇ ਰਹੇ ਅਤੇ ਮੇਰੇ 'ਤੇ ਵਿਸ਼ਵਾਸ ਕੀਤਾ। ਤੁਹਾਡਾ ਪਿਆਰ ਮੇਰੇ ਲਈ ਦੁਨੀਆ ਹੈ।ਕਿਰਪਾ ਕਰਕੇ ਬਿੱਗ ਬੌਸ 20 ਦੇ ਘਰ ਵਿੱਚ ਮੇਰੇ ਸਫ਼ਰ ਦੌਰਾਨ ਉਸੇ ਪਿਆਰ ਅਤੇ ਊਰਜਾ ਨਾਲ ਮੇਰਾ ਸਮਰਥਨ ਕਰਦੇ ਰਹੋ।
ਮੈਨੂੰ ਹਰ ਕਦਮ 'ਤੇ ਤੁਹਾਡੀ ਜ਼ਰੂਰਤ ਰਹੇਗੀ”! ਲਵ ਗਿੱਲ ਦੇ ਇਨ੍ਹਾਂ ਵੀਡੀਓਜ਼ ਤੇ ਫੈਨਜ਼ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਬਿੱਗ ਬੌਸ -20 ਦੇ ਘਰ ‘ਚ ਲਵ ਗਿੱਲ ਨੂੰ ਵੇਖ ਕੇ ਫੈਨਸ ਵੀ ਬਹੁਤ ਐਕਸਾਈਟਡ ਹਨ।