‘ਸੁਰਤਾਜ ਆਫ਼ ਪੰਜਾਬ’ ‘ਚ ਵੇਖੋ ‘ਦਿਲ ਤੋਂ ਦਿਲ ਤੱਕ ਰਾਊਂਡ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ

‘ਸੁਰਤਾਜ ਆਫ਼ ਪੰਜਾਬ’ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ ਅਤੇ ਹੁਣ ਸਟੂਡੀਓ ਰਾਊਂਡ ਦੇ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਸ਼ੋਅ ‘ਚ ‘ਦਿਲ ਤੋਂ ਦਿਲ’ ਤੱਕ ਰਾਊਂਡ ‘ਚ ਪ੍ਰਤੀਭਾਗੀ ਆਪੋ ਆਪਣੀ ਗਾਇਕੀ ਦੇ ਹੁਨਰ ਨੂੰ ਜੱਜ ਸਾਹਿਬਾਨ ਦੇ ਸਾਹਮਣੇ ਪੇਸ਼ ਕਰਨਗੇ।ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਅਤੇ ਗੁਰਮੀਤ ਸਿੰਘ।

By  Shaminder Kaur Kaler July 9th 2026 04:51 PM

‘ਸੁਰਤਾਜ ਆਫ਼ ਪੰਜਾਬ’ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ ਅਤੇ ਹੁਣ ਸਟੂਡੀਓ ਰਾਊਂਡ ਦੇ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਸ਼ੋਅ ‘ਚ ‘ਦਿਲ ਤੋਂ ਦਿਲ’ ਤੱਕ ਰਾਊਂਡ ‘ਚ ਪ੍ਰਤੀਭਾਗੀ ਆਪੋ ਆਪਣੀ ਗਾਇਕੀ ਦੇ ਹੁਨਰ ਨੂੰ ਜੱਜ ਸਾਹਿਬਾਨ ਦੇ ਸਾਹਮਣੇ ਪੇਸ਼ ਕਰਨਗੇ।ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਅਤੇ ਗੁਰਮੀਤ ਸਿੰਘ।

ਇਸ ਤੋਂ ਇਲਾਵਾ ਖ਼ਾਸ ਮਹਿਮਾਨ ਦੇ ਤੌਰ ‘ਤੇ ਸਿਮਰਨ ਭਾਰਦਵਾਜ ਵੀ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਭਰ ਤੋਂ ਪ੍ਰਤੀਭਾਗੀਆਂ ਨੂੰ ਆਡੀਸ਼ਨਾਂ ਦੇ ਲਈ ਚੁਣਿਆ ਗਿਆ ਸੀ ।ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਪ੍ਰਤੀਭਾਗੀਆਂ ਦੇ ਲਈ ਆਡੀਸ਼ਨ ਰੱਖੇ ਗਏ ਸਨ।ਜੀਟੀਸੀ ਪੰਜਾਬੀ ਦਾ ਮਕਸਦ ਮਹਿਜ਼ ਲੋਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਬਲਕਿ ਇਨ੍ਹਾਂ ਰਿਆਲਟੀ ਸ਼ੋਅ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਾਉਣਾ ਵੀ ਹੈ।

ਸੁਰਤਾਜ ਆਫ਼ ਪੰਜਾਬ ਦੇ ਪ੍ਰਤੀਭਾਗੀਆਂ ਦੀ ਕਿਸਮਤ ਇਸ ਸ਼ੋਅ ਚੋਂ ਨਿਕਲਣ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਵੇਗੀ। ਕਿਉਂਕਿ ਉਨ੍ਹਾਂ ਨੂੰ ਨਵੀਂ ਪਛਾਣ ਮਿਲ ਜਾਵੇਗੀ। ਇਸ ਦੇ ਨਾਲ ਹੀ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ ਕਿਸ ਪ੍ਰਤੀਭਾਗੀ ਦੇ ਸਿਰ ‘ਤੇ ਸੱਜੇਗਾ। ਇਹ ਸਭ ਸ਼ੋਅ ਦੇ ਗ੍ਰੈਂਡ ਫਿਨਾਲੇ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇਸ ਤੋਂ ਪਹਿਲਾਂ ਤੁਸੀਂ ਅੱਜ ਦਾ ਐਪੀਸੋਡ ਵੇਖਣਾ ਨਾ ਭੁੱਲਣਾ। ਅੱਜ ਸ਼ਾਮ ਸੱਤ ਵਜੇ, ਸਿਰਫ਼ ਜੀਟੀਸੀ ਪੰਜਾਬੀ ‘ਤੇ।

© Copyright Galactic Television & Communications Pvt. Ltd. 2026. All rights reserved.