ਜੀਟੀਸੀ ਨੈੱਟਵਰਕ ਦੇ ਐੱਮ ਡੀ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਾਰਾਇਣ, ਜੀਟੀਸੀ ਪੰਜਾਬੀ ਦੇ ਸੀਈਓ ਪੱਲਵੀ ਸ਼੍ਰੀਵਾਸਤਵ ਤੇ ਐੱਸਐੱਮ ਟੀਵੀ ਦੇ ਫਾਊਂਡਰ ਸਿਮਰਨਜੋਤ ਮਕੱੜ ਦੇ ਵੱਲੋਂ ਨਸ਼ਿਆਂ ਵਿਰੁੱਧ ਡੱਟ ਕੇ ਖੜ੍ਹਨ ਵਾਲੇ ਸੂਰਮਿਆਂ ਜਿਸ ‘ਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮਾਣ ਸਨਮਾਨ ਵੀ ਕੀਤਾ ਗਿਆ।
Add GTC Pollywood on Google
ਜੀਟੀਸੀ ਪੰਜਾਬੀ ਵੱਲੋਂ ਐੱਸਐੱਮਟੀਵੀ ਦੇ ਸਹਿਯੋਗ ਦੇ ਨਾਲ ਕਰਵਾਏ ਗਏ ਕ੍ਰਿਏਟਰਸ ਅਵਾਰਡ ਸਮਾਰੋਹ ਬੀਤੇ ਦਿਨੀਂ ਹੋਇਆ । ਇਸ ਅਵਾਰਡ ਸ਼ੋਅ ਦੇ ਦੌਰਾਨ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੇ ਕ੍ਰਿਏਟਰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਸ਼ੋਅ ਦੀ ਖ਼ਾਸ ਗੱਲ ਇਹ ਰਹੀ ਕਿ ਜਿੱਥੇ ਕ੍ਰਿਏਟਰਸ ਨੂੰ ਸਨਮਾਨਿਤ ਕੀਤਾ ਗਿਆ । ਉੱਥੇ ਹੀ ਨਸ਼ਿਆਂ ਵਿਰੁੱਧ ਹਿੱਕ ਡਾਹ ਕੇ ਖੜ੍ਹੇ ਸੂਰਮਿਆਂ ਦੇ ਨਾਲ ਵੀ ਖ਼ਾਸ ਮੁਲਾਕਾਤ ਕੀਤੀ ਗਈ ।ਜੀਟੀਸੀ ਨੈੱਟਵਰਕ ਦੇ ਐੱਮ ਡੀ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਾਰਾਇਣ, ਜੀਟੀਸੀ ਪੰਜਾਬੀ ਦੇ ਸੀਈਓ ਪੱਲਵੀ ਸ਼੍ਰੀਵਾਸਤਵ ਤੇ ਐੱਸਐੱਮ ਟੀਵੀ ਦੇ ਫਾਊਂਡਰ ਸਿਮਰਨਜੋਤ ਮਕੱੜ ਦੇ ਵੱਲੋਂ ਨਸ਼ਿਆਂ ਵਿਰੁੱਧ ਡੱਟ ਕੇ ਖੜ੍ਹਨ ਵਾਲੇ ਸੂਰਮਿਆਂ ਜਿਸ ‘ਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮਾਣ ਸਨਮਾਨ ਵੀ ਕੀਤਾ ਗਿਆ।
ਇਸ ਅਵਾਰਡ ਸ਼ੋਅ ‘ਚ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ । ਜਿਸ ‘ਚ ਨੇਹਾ ਧੂਪੀਆ, ਪਦਮ ਸ਼੍ਰੀ ਹੰਸ ਰਾਜ ਹੰਸ ਸਣੇ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਅਵਾਰਡ ਸਮਾਰੋਹ ‘ਚ ਸ਼ਾਮਿਲ ਹੋਈਆਂ।ਪੰਜਾਬੀ ਸਿਰਜਣਹਾਰਾਂ ਦੀਆਂ ਦੋ ਪੀੜ੍ਹੀਆਂ ਨੂੰ ਇੱਕੋ ਕਮਰੇ ਵਿੱਚ ਇਕੱਠੇ ਦੇਖਣਾ ਇੱਕ ਬੇਹੱਦ ਖ਼ਾਸ ਅਤੇ ਯਾਦਗਾਰ ਅਨੁਭਵ ਰਿਹਾ। ਇਸ ਮਿਲਣੀ ਦੌਰਾਨ ਹਰ ਪਾਸੇ ਉਤਸ਼ਾਹ, ਜੋਸ਼ ਅਤੇ ਸਕਾਰਾਤਮਕ ਊਰਜਾ ਦਾ ਮਾਹੌਲ ਦੇਖਣ ਨੂੰ ਮਿਲਿਆ।ਇਸ ਖ਼ਾਸ ਮਿਲਣੀ ਦਾ ਇੱਕ ਅਹਿਮ ਪਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸੂਰਮਿਆਂ ਨਾਲ ਮੁਲਾਕਾਤ ਕਰਨਾ ਰਿਹਾ। ਇਨ੍ਹਾਂ ਸੂਰਮਿਆਂ ਨੇ ਦੱਸਿਆ ਕਿ ਕਿਵੇਂ ਉਹ ਆਪਣੇ-ਆਪਣੇ ਇਲਾਕਿਆਂ ਅਤੇ ਭਾਈਚਾਰਿਆਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹਨ ਅਤੇ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਦੌਰਾਨ ਇਨ੍ਹਾਂ ਲੋਕਾਂ ਦੇ ਤਜਰਬਿਆਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਬਾਰੇ ਜਾਣਨ ਦਾ ਮੌਕਾ ਮਿਲਿਆ। ਪੰਜਾਬੀ ਸਿਰਜਣਾਤਮਕਤਾ ਦੇ ਨਾਲ-ਨਾਲ ਸਮਾਜਿਕ ਬਦਲਾਅ ਲਈ ਕੰਮ ਕਰ ਰਹੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਆਪਣੇ ਆਪ ਵਿੱਚ ਖ਼ਾਸ ਅਹਿਮੀਅਤ ਰੱਖਦਾ ਹੈ।ਇਸ ਖ਼ਾਸ ਪ੍ਰੋਗਰਾਮ ਦਾ ਹਿੱਸਾ ਬਣਨ 'ਤੇ ਖੁਸ਼ੀ ਜ਼ਾਹਰ ਕਰਦਿਆਂ SMTV ਦੀ ਟੀਮ ਦਾ ਵੀ ਧੰਨਵਾਦ ਕੀਤਾ ਗਿਆ
- GTC Pollywood