ਜੀਟੀਸੀ ਪੰਜਾਬੀ ‘ਤੇ 1 ਅਗਸਤ ਨੂੰ ਵੇਖੋ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ

ਜੀਟੀਸੀ ਪੰਜਾਬੀ ਦਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜ੍ਹਾਅ ‘ਤੇ ਪਹੁੰਚ ਚੁੱਕਿਆ ਹੈ। ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਜਲਦ ਹੀ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਜੀ ਹਾਂ ਇਸ ਸ਼ੋਅ ਦੇ ਫਾਈਨਲਿਸਟ ‘ਚੋਂ ਕੌਣ ਇਸ ਸ਼ੋਅ ਦਾ ਜੇਤੂ ਹੋਵੇਗਾ। ਇਸ ਦਾ ਫੈਸਲਾ ਹੋਣ ਜਾ ਰਿਹਾ ਹੈ ਕੱਲ੍ਹ ਯਾਨੀ ਕਿ 1 ਅਗਸਤ, ਦਿਨ ਸ਼ਨਿੱਚਰਵਾਰ ਨੂੰ, ਜਦੋਂ ਜੱਜ ਸਾਹਿਬਾਨ ਇਸ ਸ਼ੋਅ ਦੇ ਜੇਤੂ ਪ੍ਰਤੀਭਾਗੀਆਂ ਦੇ ਨਾਮਾਂ ਦਾ ਐਲਾਨ ਕਰਨਗੇ ।

By  Shaminder Kaur Kaler July 31st 2026 12:02 PM -- Updated: July 31st 2026 12:03 PM

ਜੀਟੀਸੀ ਪੰਜਾਬੀ ਦਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜ੍ਹਾਅ ‘ਤੇ ਪਹੁੰਚ ਚੁੱਕਿਆ ਹੈ। ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਜਲਦ ਹੀ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਜੀ ਹਾਂ ਇਸ ਸ਼ੋਅ ਦੇ ਫਾਈਨਲਿਸਟ ‘ਚੋਂ ਕੌਣ ਇਸ ਸ਼ੋਅ ਦਾ ਜੇਤੂ ਹੋਵੇਗਾ। ਇਸ ਦਾ ਫੈਸਲਾ ਹੋਣ ਜਾ ਰਿਹਾ ਹੈ ਕੱਲ੍ਹ ਯਾਨੀ ਕਿ 1 ਅਗਸਤ, ਦਿਨ ਸ਼ਨਿੱਚਰਵਾਰ ਨੂੰ, ਜਦੋਂ ਜੱਜ ਸਾਹਿਬਾਨ ਇਸ ਸ਼ੋਅ ਦੇ ਜੇਤੂ ਪ੍ਰਤੀਭਾਗੀਆਂ ਦੇ ਨਾਮਾਂ ਦਾ ਐਲਾਨ ਕਰਨਗੇ । 

ਆਡੀਸ਼ਨਾਂ ਦੇ ਨਾਲ ਹੋਈ ਸ਼ੁਰੂਆਤ 

ਇਸ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਠਿੰਡਾ ਤੋਂ ਹੋਈ । ਜਦੋਂ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਸ਼ੁਰੂ ਹੋਏ । ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਵੀ ਆਡੀਸ਼ਨ ਕਰਵਾਏ ਗਏ, ਜਿੱਥੇ ਹਜ਼ਾਰਾਂ ਉਮੀਦਵਾਰਾਂ ਨੇ ਆਪਣੀ ਗਾਇਕੀ ਦਾ ਹੁਨਰ ਦਿਖਾਇਆ। ਹਰ ਸ਼ਹਿਰ ਵਿੱਚ ਮਿਲੇ ਭਰਪੂਰ ਹੁੰਗਾਰੇ ਨੇ ਇਸ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾਇਆ। 

ਜੱਜ ਸਾਹਿਬਾਨ ਦੀ ਪਾਰਖੀ ਨਜ਼ਰ ਨੇ ਪਰਖਿਆ ਹੁਨਰ 

ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਤੇ ਗੁਰਮੀਤ ਸਿੰਘ ਦੀ ਪਾਰਖੀ ਨਜ਼ਰ ਨੇ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਿਆ ਅਤੇ ਵੱਖ-ਵੱਖ ਰਾਊਂਡ ‘ਚ ਇਨ੍ਹਾਂ ਸਾਰੇ ਹੀ ਪ੍ਰਤੀਭਾਗੀਆਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨ ਦਾ ਦਿਲ ਜਿੱਤਿਆ । ਹੁਣ ਵੇਖਣਾ ਇਹ ਹੋਵੇਗਾ ਕਿ ਗੈਂ੍ਰਡ ਫਿਨਾਲੇ ‘ਚ ਕਿਹੜਾ ਪ੍ਰਤੀਭਾਗੀ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਹੋਵੇਗਾ।ਸੋ ਵੇਖਣਾ ਨਾ ਭੁੱਲਣਾ ‘ਸੁਰਤਾਜ ਆਫ਼ ਪੰਜਾਬ’ ਸ਼ੋਅ, ਸਿਰਫ਼ ਜੀਟੀਸੀ ਪੰਜਾਬੀ ਤੇ ਦਿਨ ਸ਼ਨਿੱਚਰਵਾਰ, ਸ਼ਾਮ ਸੱਤ ਵਜੇ ।

© Copyright Galactic Television & Communications Pvt. Ltd. 2026. All rights reserved.