ਕਿਸ ਦੇ ਸਿਰ ‘ਤੇ ਸੱਜੇਗਾ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ, ਵੇਖੋ ਗ੍ਰੈਂਡ ਫਿਨਾਲੇ, 1 ਅਗਸਤ ਨੂੰ, ਜੀਟੀਸੀ ਪੰਜਾਬੀ ‘ਤੇ

‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਇੱਕ ਅਗਸਤ, ਦਿਨ ਸ਼ਨਿੱਚਰਵਾਰ ਨੂੰ ਹੋਣ ਜਾ ਰਿਹਾ ਹੈ। ਜਿਸ ਦੇ ਲਈ ਪ੍ਰਤੀਭਾਗੀਆਂ ਨੇ ਤਿਆਰੀ ਖਿੱਚ ਲਈ ਹੈ ਅਤੇ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਦੀ ਚੋਣ ਹੋਵੇਗੀ। ਜਿਸ ਨੂੰ ‘ਸੁਰਤਾਜ ਆਫ਼ ਪੰਜਾਬ’ ਚੁਣਿਆ ਜਾਵੇਗਾ।

By  Shaminder Kaur Kaler July 30th 2026 03:11 PM -- Updated: July 30th 2026 03:13 PM

‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਇੱਕ ਅਗਸਤ, ਦਿਨ ਸ਼ਨਿੱਚਰਵਾਰ ਨੂੰ ਹੋਣ ਜਾ ਰਿਹਾ ਹੈ। ਜਿਸ ਦੇ ਲਈ  ਪ੍ਰਤੀਭਾਗੀਆਂ ਨੇ ਤਿਆਰੀ ਖਿੱਚ ਲਈ ਹੈ ਅਤੇ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਦੀ ਚੋਣ ਹੋਵੇਗੀ। ਜਿਸ ਨੂੰ ‘ਸੁਰਤਾਜ ਆਫ਼ ਪੰਜਾਬ’ ਚੁਣਿਆ ਜਾਵੇਗਾ। ਇਸ ਤੋਂ ਇਲਾਵਾ ਇਸ ਸ਼ੋਅ ‘ਚ ਰਨਰ ਅੱਪ ਵੀ ਚੁਣੇ ਜਾਣਗੇ। ਬੇਸ਼ੱਕ ਇਸ ਸ਼ੋਅ ‘ਚ ਇੱਕ ਜਣਾ ਹੀ ‘ਸੁਰਤਾਜ ਆਫ਼ ਪੰਜਾਬ’ ਬਣੇਗਾ। ਪਰ ਇਸ ਸ਼ੋਅ ‘ਚ ਪਰਫਾਰਮ ਕਰਨ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ।

ਕਿਉਂਕਿ ਸ਼ੋਅ ‘ਚ ਇਨ੍ਹਾਂ ਪ੍ਰਤੀਭਾਗੀਆਂ ਨੂੰ ਪਛਾਣ ਮਿਲੀ ਹੈ। ਜਿਸ ਤੋਂ ਬਾਅਦ ਇਹ ਕਿਸੇ ਵੀ ਮੰਚ ‘ਤੇ ਜਾ ਕੇ ਪਰਫਾਰਮ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਨੇ ਵੱਖ ਵੱਖ ਰਾਊਂਡ ਦੇ ਦੌਰਾਨ ਆਪੋ ਆਪਣੀ ਪਰਫਾਰਮੈਂਸ ਦਿੱਤੀ ਸੀ । ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਅਤੇ ਜੋਤੀਕਾ ਟਾਂਗਰੀ ਨੇ ਹਰ ਕਸੌਟੀ ਤੇ ਇਨ੍ਹਾਂ ਪ੍ਰਤੀਭਾਗੀਆਂ ਨੂੰ ਪਰਖਿਆ ਅਤੇ ਪ੍ਰਤੀਭਾਗੀ ਗ੍ਰੈਂਡ ਫਿਨਾਲੇ ਤੱਕ ਪਹੁੰਚੇ ।

ਹੁਣ ਗ੍ਰੈਂਡ ਫਿਨਾਲੇ ‘ਚ ਪਹੁੰਚੇ ਇਨ੍ਹਾਂ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਦੀ ਚੋਣ ਹੋਵੇਗੀ।ਜੀਟੀਸੀ ਪੰਜਾਬੀ ਦਾ ਮਕਸਦ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਦੁਨੀਆ ਭਰ ਪਹੁੰਚਾਉਣਾ ਹੀ ਨਹੀਂ ਹੈ। ਬਲਕਿ ਇਨ੍ਹਾਂ ਪ੍ਰਤੀਭਾਗੀਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਗਿਆ ਹੈ। ਜਿੱਥੇ ਇਹ ਪ੍ਰਤੀਭਾਗੀ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਵਾਜ਼ ਦੀ ਦੁਨੀਆ ‘ਚ ਕੁਝ ਕਮਾਲ ਕਰਨਗੇ । 


© Copyright Galactic Television & Communications Pvt. Ltd. 2026. All rights reserved.